ਸ਼ਾਹਰੁਖ ਨੇ ਆਪਣੇ ਬੱਚਿਆਂ ਦਾ ਸਕੂਲ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦ ਉਹ ਸਕੂਲ ਗਏ ਤਾਂ ਉੱਥੇ ਵੀ ਲਿਖਣਾ ਪੈਂਦਾ ਹੈ ਕਿ ਧਰਮ ਕੀ ਹੈ? ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਦੀ ਬੇਟੀ ਛੋਟੀ ਸੀ ਤਾਂ ਉਸ ਨੇ ਆ ਕੇ ਪੁੱਛਿਆ ਕਿ ਪਾਪਾ ਅਸੀਂ ਕਿਹੜੇ ਧਰਮ ਦੇ ਹਾਂ। ਤਾਂ ਮੈਂ ਉਸ ਨੂੰ ਲਿਖ ਕੇ ਦਿੱਤਾ ਕਿ ਅਸੀਂ ਇੰਡੀਅਨ ਹੀ ਹਾਂ, ਕੋਈ ਧਰਮ ਨਹੀਂ ਤੇ ਹੋਣਾ ਵੀ ਨਹੀਂ ਚਾਹੀਦਾ।"
ਸ਼ਾਹਰੁਖ ਦੀਆਂ ਇਹ ਗੱਲਾਂ ਸੁਣ ਕੇ ਉੱਥੇ ਮੌਜੂਦ ਹਰ ਸ਼ਖ਼ਸ ਤਾਲੀਆਂ ਮਾਰਨ ਲੱਗ ਪਿਆ। ਦੱਸ ਦਈਏ ਕਿ ਸ਼ਾਹਰੁਖ ਆਪਣੇ ਘਰ 'ਚ ਹਰ ਤਿਉਹਾਰ ਮਨਾਉਂਦੇ ਹਨ।