ਅਕਸਰ ਕੁਝ ਅਜਿਹੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਅਸੀਂ ਬਹੁਤ ਹੈਰਾਨ ਹੋ ਜਾਂਦੇ ਹਾਂ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਮਜ਼ੇਦਾਰ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ।


-ਮੱਛੀਆਂ ਆਪਣੀਆਂ ਅੱਖਾਂ ਕਦੇ ਵੀ ਬੰਦ ਨਹੀਂ ਕਰਦੀਆਂ। ਬਾਵਜੂਦ ਇਸ ਦੇ ਉਹ ਅੱਖਾਂ ਖੋਲ੍ਹ ਕੇ ਵੀ ਸੌ ਲੈਂਦੀਆਂ ਹਨ।


-ਦੁਨੀਆ ਦਾ ਸਭ ਤੋਂ ਵੱਡੇ ਪੰਛੀ ਸ਼ਤੁਰਮੁਰਗ ਦੀਆਂ ਅੱਖਾਂ ਉਸ ਦੇ ਦਿਮਾਗ ਤੋਂ ਵੱਡੀਆਂ ਹੁੰਦੀਆਂ ਹਨ।


-ਭਾਰਤ ਦੀ ਰਾਸ਼ਟਰੀ ਮਛਲੀ ਡਾਲਫਿਨ ਪੰਜ ਤੋਂ ਅੱਠ ਮਿੰਟ ਤੱਕ ਆਪਣਾ ਸਾਹ ਰੋਕ ਸਕਦੀ ਹੈ।


-ਕੱਛੂ ਨੂੰ ਧਰਤੀ ਦਾ ਸਭ ਤੋ ਵੱਧ ਜੀਣ ਵਾਲੇ ਜੀਵਾਂ ‘ਚੋਂ ਇੱਕ ਮੰਨਿਆ ਜਾਂਦਾ ਹੈ। ਇਹ 200-250 ਸਾਲ ਤੱਕ ਜ਼ਿੰਦਾ ਰਹਿ ਸਕਦਾ ਹੈ। ਇਸ ਸਮੇਂ ਧਰਤੀ ‘ਤੇ ਕੱਛੂ ਦੀਆਂ 300 ਤੋਂ ਵੀ ਵੱਧ ਪ੍ਰਜਾਤੀਆਂ ਹਨ।


-ਇੱਕ ਸਿਹਤਮੰਦ ਵਿਅਕਤੀ ਇੱਕ ਸਾਲ ‘ਚ ਚਾਰ ਮਹੀਨੇ ਸੌਂਦਾ ਹੈ, ਕਿਉਂਕਿ ਹਰ ਇਨਸਾਨ ਲਈ ਘੱਟੋ-ਘੱਟ 8 ਘੰਟੇ ਨੀਂਦ ਲੈਣਾ ਜ਼ਰੂਰੀ ਹੈ।


-ਵਿਗਿਆਨੀਆਂ ਦੀ ਮੰਨੀਏ ਤਾਂ ਇਨਸਾਨ ਕਦੇ ਅੱਖਾਂ ਖੋਲ੍ਹ ਕੇ ਨਹੀਂ ਛਿੱਕ ਸਕਦਾ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904