ਨਵੀਂ ਦਿੱਲੀ: ਇਰਾਨ 'ਚ ਲਗਪਗ 255 ਭਾਰਤੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਦਿੱਤੀ ਹੈ। ਇਰਾਨ ਤੋਂ ਇਲਾਵਾ 12 ਭਾਰਤੀ ਸੰਯੁਕਤ ਅਰਬ ਅਮੀਰਾਤ, ਪੰਜ ਇਟਲੀ ਤੇ ਇੱਕ-ਇੱਕ ਸ੍ਰੀਲੰਕਾ, ਰਵਾਂਡਾ, ਕੁਵੈਤ ਤੇ ਹਾਂਗਕਾਂਗ ਵਿੱਚ ਪਾਏ ਗਏ ਹਨ।
ਵਿਦੇਸ਼ ਮੰਤਰਾਲੇ ਦੇ ਰਾਜ ਮੰਤਰੀ ਵੀ. ਮੁਰਲੀਧਰਨ ਨੇ ਲੋਕ ਸਭਾ 'ਚ ਇੱਕ ਲਿਖਤੀ ਜਵਾਬ ਰਾਹੀਂ ਇਹ ਦੱਸਿਆ। ਮੁਰਲੀਧਰਨ ਨੇ ਇਹ ਵੀ ਕਿਹਾ ਕਿ,"15 ਟਨ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਜਿਸ ਵਿੱਚ ਇੱਕ ਲੱਖ ਮਾਸਕ, ਇੱਕ ਲੱਖ ਸਰਜੀਕਲ ਮਾਸਕ, ਪੰਜ ਲੱਖ ਜੋੜੇ ਸਰਜੀਕਲ ਦਸਤਾਨੇ, 75 ਟੁਕੜੇ ਇੰਫਿਉਜ਼ਨ ਪੰਪ, 30 ਟੁਕੜੇ ਐਂਟਰਲ ਫੀਡਿੰਗ ਪੰਪ, 21 ਟੁਕੜੇ ਡੀਫਿਬ੍ਰਿਲੇਟਰ, ਐਨ -95 ਦੇ 4 ਹਜ਼ਾਰ ਮਾਸਕ ਚੀਨ ਨੂੰ ਭੇਜੇ ਗਏ ਹਨ।"
ਉਨ੍ਹਾਂ ਕਿਹਾ ਕਿ, "ਇਹ ਸਪਲਾਈ ਇੱਕ ਇੰਡੀਅਨ ਏਅਰ ਫੋਰਸ ਦੇ ਸੀ -17 ਵਿਸ਼ੇਸ਼ ਉਡਾਣ ਰਾਹੀਂ ਭੇਜੀ ਗਈ ਹੈ, ਜੋ ਚੀਨ ਦੇ ਵੁਹਾਨ ਵਿੱਚ ਉਤਰੀ।ਇਹ ਸਹਾਇਤਾ ਦੋਸਤੀ ਦੀ ਨਿਸ਼ਾਨੀ ਵਜੋਂ ਦਿੱਤੀ ਗਈ ਹੈ।"
ਇਰਾਨ ਤੇ ਯੂਏਈ 'ਚ ਭਾਰਤੀਆਂ ਦਾ ਬੁਰਾ ਹਾਲ, ਪੌਣੇ ਤਿੰਨ ਸੌ ਕਰੋਨਾ ਦਾ ਸ਼ਿਕਾਰ
ਏਬੀਪੀ ਸਾਂਝਾ
Updated at:
18 Mar 2020 04:44 PM (IST)
ਇਰਾਨ 'ਚ ਲਗਪਗ 255 ਭਾਰਤੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਰਾਨ ਤੋਂ ਇਲਾਵਾ 12 ਭਾਰਤੀ ਸੰਯੁਕਤ ਅਰਬ ਅਮੀਰਾਤ, ਪੰਜ ਇਟਲੀ ਤੇ ਇੱਕ-ਇੱਕ ਸ੍ਰੀਲੰਕਾ, ਰਵਾਂਡਾ, ਕੁਵੈਤ ਤੇ ਹਾਂਗਕਾਂਗ ਵਿੱਚ ਪਾਏ ਗਏ ਹਨ।
- - - - - - - - - Advertisement - - - - - - - - -