ਕੱਟੜਾ: ਕੋਰੋਨਾਵਾਇਰਸ ਦੇ ਵਧਦੇ ਖਤਰੇ ਨੂੰ ਦੇਖਦਿਆਂ ਵੈਸ਼ਣੋ ਦੇਵੀ ਯਾਤਰਾ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵੈਸ਼ਣੋ ਦੇਵੀ ਤੱਕ ਜਾਣ ਵਾਲੇ ਸਾਰੇ ਸੂਬਿਆਂ ਦੀਆਂ ਬੱਸਾਂ ਦੀ ਆਵਾਜਾਈ ‘ਤੇ ਵੀ ਰੋਕ ਲਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਬੋਰਡ ਨੇ ਯਾਤਰਾ ਨੂੰ ਟਾਲਣ ਦੀ ਅਪੀਲ ਕੀਤੀ ਸੀ।

ਕੋਰੋਨਾ ਦੀ ਦਹਿਸ਼ਤ ਦਾ ਅਸਰ ਪਿਛਲੇ ਕੁਝ ਦਿਨਾਂ ਤੋਂ ਦੇਖਿਆ ਜਾ ਰਿਹਾ ਸੀ। ਕੁਝ ਦਿਨ ਪਹਿਲਾਂ ਜਿੱਥੇ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ‘ਚ ਰੋਜ਼ਾਨਾ 25,000 ਭਗਤ ਰਹਿੰਦੇ ਸੀ, ਉੱਥੇ ਹੀ ਕੋਰੋਨਾਵਾਇਰਸ ਦੇ ਵਧਦੇ ਖਤਰੇ ਨੂੰ ਦੇਖਦਿਆਂ ਹੁਣ ਭਗਤਾਂ ਦੀ ਗਿਣਤੀ ਘੱਟ ਕੇ 14,000 ਰਹਿ ਗਈ ਹੈ। ਬੁੱਧਵਾਰ ਨੂੰ ਇਹ ਅੰਕੜਾ ਮਹਿਣ 3500 ਭਗਤਾਂ ਦਾ ਹੀ ਰਹਿ ਗਿਆ ਸੀ।

ਕਟਰਾ ‘ਚ ਦਰਸ਼ਿਨੀ ਡਿਉੜੀ ਕੋਲ ਘੱਟ ਗਿਣਤੀ ‘ਚ ਯਾਤਰੀ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ। ਹਾਲਾਂਕਿ ਇੱਥੇ ਪਹੁੰਚ ਰਹੇ ਯਾਤਰੀਆਂ ਦੀ ਆਸਥਾ ‘ਚ ਕੋਈ ਕਮੀ ਨਹੀਂ ਆਈ।

ਇਹ ਵੀ ਪੜ੍ਹੋ:

ਦੁਨੀਆ ਦੇ 165 ਦੇਸ਼ਾਂ 'ਚ ਫੈਲਿਆ ਕੋਰੋਨਾਵਾਇਰਸ! 7,965 ਮੌਤਾਂ, ਇੰਝ ਮਚਾ ਰਿਹਾ ਤਬਾਹੀ

ਕੋਰੋਨਾਵਾਇਰਸ ਬਾਰੇ ਸੋਸ਼ਲ ਮੀਡੀਆ 'ਤੇ ਬਹੁਤੀਆਂ ਅਫਵਾਹਾਂ, ਜਾਣੋ ਅਸਲ ਸੱਚ