2500 ਬੱਚੇ ਪੈਦਾ ਕਰਨਾ ਚਾਹੁੰਦਾ ਬੰਦਾ, ਹੁਣ ਤਕ ਲਾਇਆ ਸੈਂਕੜਾ
ਡਾਕਟਰਾਂ ਦਾ ਕਹਿਣਾ ਹੈ ਕਿ ਜੌ ਅਸੁਰੱਖਿਅਤ ਸੈਕਸ ਕਰਦਾ ਹੈ ਤਾਂ ਉਸ ਨੂੰ ਹਰ ਵਾਰ ਆਪਣੀ ਜਾਂਚ ਚੰਗੀ ਤਰ੍ਹਾਂ ਕਰਵਾਉਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਵੇ।
ਹੁਣ ਡਾਕਟਰ ਵੱਲੋਂ ਉਸ ਨੂੰ ਸਮੇਂ-ਸਮੇਂ 'ਤੇ ਜਾਂਚ ਕਰਵਾਉਣ ਦੀ ਚੇਤਾਵਨੀ ਦੇਣ ਕਰਕੇ ਹਲਚਲ ਪੈਦਾ ਹੋ ਗਈ ਹੈ।
ਜੌ ਨੂੰ ਲੋਕ ਜੌ ਡੋਨਰ ਵਜੋਂ ਜਾਣਦੇ ਹਨ। ਹਾਲ ਹੀ ਵਿੱਚ ਉਹ ਇਸ ਗੱਲ ਕਰਕੇ ਚਰਚਾ ਵਿੱਚ ਆਇਆ ਸੀ ਕਿ ਉਹ ਇੱਕ ਘੰਟੇ ਵਿੱਚ ਵੱਧ ਤੋਂ ਵੱਧ ਔਰਤਾਂ ਨੂੰ ਗਰਭਵਤੀ ਬਣਾਉਣਾ ਚਾਹੁੰਦਾ ਹੈ।
ਜੌ ਨੂੰ ਔਰਤਾਂ ਨਾਲ ਅਸੁਰੱਖਿਅਤ ਸਰੀਰਕ ਸਬੰਧ ਬਣਾਉਣਾ ਚੰਗਾ ਲੱਗਦਾ ਹੈ।
ਉਹ ਸਾਲ ਵਿੱਚ ਇੱਕ ਵਾਰ ਸੰਭੋਗ ਦੌਰਾਨ ਫੈਲਣ ਵਾਲੀਆਂ ਬਿਮਾਰੀਆਂ ਦਾ ਟੈਸਟ ਕਰਵਾਉਂਦਾ ਹੈ।
ਆਸਟ੍ਰੇਲੀਆ ਦੇ ਰਹਿਣ ਵਾਲੇ 47 ਸਾਲਾ ਜੌ ਪੇਸ਼ੇ ਵਜੋਂ ਸਪਰਮ ਦਾਨ ਕਰਦਾ ਹੈ। ਜੌ ਦੇ ਸਪਰਮ ਰਾਹੀਂ ਪੂਰੀ ਦੁਨੀਆ ਵਿੱਚ 100 ਬੱਚੇ ਜਨਮ ਲੈ ਚੁੱਕੇ ਹਨ।
ਦੁਨੀਆ ਭਰ ਵਿੱਚ ਸਪਰਮ ਡੋਨਰਜ਼ ਦੀ ਕੋਈ ਕਮੀ ਨਹੀਂ। ਅੱਜ ਅਸੀਂ ਤੁਹਾਨੂੰ ਅਜਿਹੇ ਸਪਰਮ ਡੋਨਰ ਬਾਰੇ ਦੱਸਣ ਜਾ ਰਹੇ ਹਾਂ ਜੋ 2500 ਬੱਚਿਆਂ ਦੀ ਖ਼ਾਹਸ਼ ਰੱਖਦਾ ਹੈ।