Crafted Beds Jobs: ਜੇਕਰ ਤੁਸੀਂ ਵੀ ਕਿਸੇ ਨੌਕਰੀ ਰਾਹੀਂ ਚੰਗੇ ਪੈਸੇ ਕਮਾਉਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹੀ ਨੌਕਰੀ ਬਾਰੇ ਦੱਸਾਂਗੇ, ਜਿਸ ਰਾਹੀਂ ਤੁਸੀਂ ਸੌਂ ਕੇ ਹੀ ਪੂਰੇ 25 ਲੱਖ ਰੁਪਏ ਕਮਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਅਜਿਹੀ ਕੋਈ ਕੰਪਨੀ ਨਹੀਂ ਹੈ ਜੋ ਤੁਹਾਨੂੰ ਸੌਣ ਤੇ ਨੈੱਟਫਲਿਕਸ ਦੇਖਣ ਲਈ 25 ਲੱਖ ਰੁਪਏ ਦੇਵੇਗੀ ਪਰ ਅੱਜ ਅਸੀਂ ਤੁਹਾਨੂੰ ਅਜਿਹੀ ਨੌਕਰੀ ਬਾਰੇ ਦੱਸਾਂਗੇ ਜਿਸ ਵਿੱਚ ਤੁਹਾਨੂੰ ਸਿਰਫ਼ ਸੌਣਾ ਹੀ ਪੈਂਦਾ ਹੈ।
ਯੂਕੇ ਦੀ ਕੰਪਨੀ ਮੌਕਾ ਦੇ ਰਹੀ
ਤੁਹਾਨੂੰ ਦੱਸ ਦੇਈਏ ਕਿ ਯੂਕੇ ਸਥਿਤ ਲਗਜ਼ਰੀ ਬੈੱਡ ਕੰਪਨੀ ਕ੍ਰਾਫਟਡ ਬੈੱਡਸ ਨੇ ਇਹ ਨੌਕਰੀ ਕੱਢੀ ਹੈ। ਇਸ ਵਿੱਚ ਤੁਹਾਡਾ ਸਭ ਤੋਂ ਮਹੱਤਵਪੂਰਨ ਕੰਮ ਸੌਣਾ ਤੇ Netflix ਦੇਖਣਾ ਹੈ। ਕੰਪਨੀ ਨੇ ਕਿਹਾ ਕਿ ਉਹ ਬ੍ਰਿਟੇਨ 'ਚ ਰਹਿਣ ਵਾਲੇ ਲੋਕਾਂ ਨੂੰ ਨੈੱਟਫਲਿਕਸ ਦੇਖਣ ਤੇ ਸੌਣ ਲਈ 24,000 ਪੌਂਡ ਯਾਨੀ 24,82,322.40 ਰੁਪਏ ਦੇਵੇਗੀ।
ਦਿਨ ਵਿੱਚ 7 ਘੰਟੇ ਸੌਣਾ ਪੈਂਦਾ
ਤੁਸੀਂ ਇਸ ਨੌਕਰੀ ਲਈ ਅਰਜ਼ੀ ਦੇ ਸਕਦੇ ਹੋ। ਕ੍ਰਾਫਟਡ ਬੈੱਡ (Crafted Beds) ਇਸ ਵੇਲੇ ਉਨ੍ਹਾਂ ਲੋਕਾਂ ਦੀ ਤਲਾਸ਼ ਕਰ ਰਹੇ ਹਨ ਜੋ ਉਨ੍ਹਾਂ ਲਈ ਮੈਟਰੈਸ ਟੈਸਟਰ (Mattress tester) ਵਜੋਂ ਕੰਮ ਕਰ ਸਕਦੇ ਹਨ। ਇਸ 'ਚ ਤੁਹਾਨੂੰ ਦਿਨ 'ਚ ਕਰੀਬ 7 ਘੰਟੇ ਸੌਣਾ ਪੈਂਦਾ ਹੈ ਤੇ ਗੱਦੇ ਦੀ ਜਾਂਚ ਕਰਨੀ ਪੈਂਦੀ ਹੈ ਕਿ ਇਹ ਕਿਸ ਤਰ੍ਹਾਂ ਦਾ ਹੈ ਤੇ ਕਿੰਨਾ ਆਰਾਮ ਦੇ ਰਿਹਾ ਹੈ। ਇਸ ਤੋਂ ਇਲਾਵਾ ਜੇਕਰ ਇਸ ਵਿੱਚ ਕੋਈ ਨੁਕਸ ਹੈ ਤਾਂ ਉਸ ਬਾਰੇ ਵੀ ਦੱਸਣਾ ਹੋਵੇਗਾ।
ਤਜ਼ਰਬਾ ਸਾਂਝਾ ਕਰਨਾ ਹੋਵੇਗਾ
ਇਸ ਨੌਕਰੀ ਵਿੱਚ ਤੁਹਾਨੂੰ ਹਫ਼ਤੇ ਵਿੱਚ 37.5 ਘੰਟੇ ਕੰਮ ਕਰਨਾ ਪੈਂਦਾ ਹੈ। ਇਸ ਦੌਰਾਨ ਤੁਹਾਨੂੰ ਟੀਵੀ ਦੇਖਣਾ ਤੇ ਸੌਣਾ ਪੈਂਦਾ ਹੈ। ਇਸ ਤੋਂ ਇਲਾਵਾ ਹਰ ਹਫ਼ਤੇ ਤੁਹਾਨੂੰ ਇੱਕ ਨਵਾਂ ਗੱਦਾ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਤੁਹਾਨੂੰ ਇਸ ਦੀ ਜਾਂਚ ਕਰਨ ਤੋਂ ਬਾਅਦ ਆਪਣਾ ਅਨੁਭਵ ਸਾਂਝਾ ਕਰਨਾ ਹੋਵੇਗਾ।
ਕੌਣ ਅਪਲਾਈ ਕਰ ਸਕਦਾ ਹੈ?
Crafted Beds ਨੇ ਦੱਸਿਆ ਕਿ ਇਸ ਨੌਕਰੀ ਲਈ ਅਪਲਾਈ ਕਰਨ ਲਈ ਤੁਹਾਡੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਤੁਹਾਨੂੰ ਯੂਕੇ ਦਾ ਨਿਵਾਸੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੰਚਾਰ ਹੁਨਰ (ਕਮਿਊਨੀਕੇਸ਼ਨ ਸਕਿੱਲ) ਵਧੀਆ ਹੋਣਾ ਚਾਹੀਦਾ ਹੈ। ਇਸ ਦੇ ਨਾਲ, ਤੁਹਾਨੂੰ ਆਪਣੇ ਅੰਦਰ ਮੈਟਰੈਸ ਟੈਸਟਿੰਗ ਕਰਨ ਦੀਆਂ ਬਾਰੀਕੀਆਂ ਨੂੰ ਵੀ ਸਮਝਣਾ ਚਾਹੀਦਾ ਹੈ।
ਕੰਪਨੀ ਦੀ ਅਧਿਕਾਰਤ ਵੈੱਬਸਾਈਟ ਦੇਖੋ
ਇਸ ਨੌਕਰੀ ਲਈ ਅਪਲਾਈ ਕਰਨ ਲਈ, ਤੁਹਾਨੂੰ ਆਨਲਾਈਨ ਅਰਜ਼ੀ ਫਾਰਮ ਭਰਨਾ ਹੋਵੇਗਾ। ਇਸ ਲਈ ਤੁਸੀਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹੋ।
ਇਹ ਵੀ ਪੜ੍ਹੋ: Punjab Government: ਮੁੱਖ ਮੰਤਰੀ ਚੰਨੀ ਵੱਲੋਂ ਮਜ਼ਦੂਰਾਂ ਨੂੰ ਦੀਵਾਲੀ ਤੋਹਫਾ, ਸਿੱਧਾ ਖਾਤਿਆਂ 'ਚ ਆਉਣਗੇ ਪੈਸੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin