INDvsAFG : ਅੱਜ ਭਾਰਤ ਲਈ 'ਕਰੋ ਜਾਂ ਮਰੋ' ਦਾ ਮੁਕਾਬਲਾ ਹੈ। ਜੇਕਰ ਅੱਜ ਹਾਰ ਗਏ ਤਾਂ ਟੀਮ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗੀ। ਜੇਕਰ ਜਿੱਤ ਨਸੀਬ ਹੁੰਦੀ ਹੈ ਤਾਂ ਭਾਰਤੀ ਨੂੰ ਦੂਜੀਆਂ ਟੀਮਾਂ ਦੇ ਪ੍ਰਦਰਸ਼ਨ 'ਤੇ ਨਿਰਭਰ ਕਰਨਾ ਹੋਵੇਗਾ। ਪੜ੍ਹੋ ਇਸ ਰਿਪੋਰਟ 'ਚ....ਅੱਜ ਦੇ ਮੈਚ ਤੋਂ ਬਾਅਦ ਗਰੁੱਪ-2 'ਚ ਕੀ ਹੋ ਸਕਦੇ ਹਨ ਸਮੀਕਰਨ?


ਜੇਕਰ ਅਫ਼ਗਾਨਿਸਤਾਨ ਜਿੱਤ ਗਿਆ ਤਾਂ ਕੀ ਹੋਵੇਗਾ?


ਜੇਕਰ ਮੈਚ ਅਫ਼ਗਾਨਿਸਤਾਨ ਦੇ ਪੱਖ 'ਚ ਜਾਂਦਾ ਹੈ ਤਾਂ ਟੀਮ ਇੰਡੀਆ ਵਿਸ਼ਵ ਕੱਪ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਜਾਵੇਗੀ। ਇਸ ਦੇ ਨਾਲ ਹੀ ਇਹ ਨਿਊਜ਼ੀਲੈਂਡ ਲਈ ਵੀ ਮੁਸੀਬਤ ਦਾ ਸਬਬ ਬਣ ਜਾਵੇਗਾ। ਅਸਲ 'ਚ ਜੇਕਰ ਅਫ਼ਗਾਨਿਸਤਾਨ ਮੈਚ ਜਿੱਤਦਾ ਹੈ ਤਾਂ ਉਸ ਦੇ 4 ਮੈਚਾਂ 'ਚ 6 ਅੰਕ ਹੋ ਜਾਣਗੇ। ਅਜਿਹੇ 'ਚ ਨਿਊਜ਼ੀਲੈਂਡ ਲਈ ਸੈਮੀਫਾਈਨਲ 'ਚ ਪਹੁੰਚਣ ਲਈ ਆਪਣੇ ਬਾਕੀ ਸਾਰੇ ਮੈਚ ਜਿੱਤਣਾ ਲਾਜ਼ਮੀ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਅਫ਼ਗਾਨਿਸਤਾਨ ਦੀ ਨੈੱਟ ਰਨ ਰੇਟ ਨਿਊਜ਼ੀਲੈਂਡ ਤੋਂ ਕਾਫੀ ਜ਼ਿਆਦਾ ਹੈ।


ਜੇ ਭਾਰਤ ਜਿੱਤ ਗਿਆ ਤਾਂ ਕੀ ਹੋਵੇਗਾ?


ਜੇਕਰ ਭਾਰਤ ਇਸ ਮੈਚ 'ਚ ਜਿੱਤ ਦਰਜ ਕਰਦਾ ਹੈ ਤਾਂ ਉਸ ਨੂੰ ਨਾਮੀਬੀਆ ਅਤੇ ਸਕਾਟਲੈਂਡ ਖ਼ਿਲਾਫ਼ ਵੱਡੇ ਫਰਕ ਨਾਲ ਜਿੱਤ ਦਰਜ ਕਰਨੀ ਹੋਵੇਗੀ। ਇਸ ਦੇ ਨਾਲ ਹੀ ਇਹ ਵੀ ਅਰਦਾਸ ਕਰਨੀ ਪਵੇਗੀ ਕਿ ਅਫ਼ਗਾਨਿਸਤਾਨ ਨਿਊਜ਼ੀਲੈਂਡ ਵਿਰੁੱਧ ਆਪਣਾ ਅਗਲਾ ਮੈਚ ਹਰ ਹਾਲਤ 'ਚ ਜਿੱਤ ਲਵੇ, ਪਰ ਜਿੱਤ ਦਾ ਫਰਕ ਵੀ ਘੱਟ ਹੋਣਾ ਚਾਹੀਦਾ ਹੈ। ਇਸ ਸਥਿਤੀ 'ਚ ਭਾਰਤ, ਅਫ਼ਗਾਨਿਸਤਾਨ ਅਤੇ ਨਿਊਜ਼ੀਲੈਂਡ ਦੇ 6-6 ਅੰਕ ਹੋਣਗੇ। ਜਿਸ ਟੀਮ ਦੀ ਰਨ ਰੇਟ ਬਿਹਤਰ ਹੋਵੇਗੀ, ਉਸ ਨੂੰ ਸੈਮੀਫਾਈਨਲ 'ਚ ਮੌਕਾ ਮਿਲੇਗਾ। ਮੌਜੂਦਾ ਸਮੇਂ 'ਚ ਅਫ਼ਗਾਨਿਸਤਾਨ ਦੀ ਰਨ ਰੇਟ +3.1, ਨਿਊਜ਼ੀਲੈਂਡ ਦਾ +0.7 ਤੇ ਭਾਰਤ ਦਾ -1.6 ਹੈ।


ਨਿਊਜ਼ੀਲੈਂਡ-ਅਫਗਾਨਿਸਤਾਨ ਮੈਚ ਜੇਕਰ ਨਿਊਜ਼ੀਲੈਂਡ ਜਿੱਤਦਾ ਹੈ ਪਰ ਸਕਾਟਲੈਂਡ ਜਾਂ ਨਾਮੀਬੀਆ ਨਿਊਜ਼ੀਲੈਂਡ ਨੂੰ ਹਰਾਉਂਦੇ ਹਨ ਤਾਂ ਭਾਰਤ ਦੀਆਂ ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰਹਿਣਗੀਆਂ। ਇਸ ਸਥਿਤੀ 'ਚ ਵੀ ਤਿੰਨਾਂ ਟੀਮਾਂ ਦੇ 6-6 ਅੰਕ ਹੋਣਗੇ ਤੇ ਸੈਮੀਫਾਈਨਲ ਟੀਮ ਦਾ ਫ਼ੈਸਲਾ ਨੈੱਟ ਰਨ ਰੇਟ ਦੇ ਆਧਾਰ 'ਤੇ ਕੀਤਾ ਜਾਵੇਗਾ।


ਟੀਮ ਇੰਡੀਆ ਨੂੰ ਕੀ ਕਰਨਾ ਪਵੇਗਾ?


ਟੀਮ ਇੰਡੀਆ ਨੂੰ ਬਾਕੀ ਤਿੰਨ ਮੈਚਾਂ 'ਤੇ ਧਿਆਨ ਦੇਣ ਦੀ ਲੋੜ ਹੈ। ਇਨ੍ਹਾਂ ਤਿੰਨਾਂ ਮੈਚਾਂ 'ਚ ਵੱਡੀ ਜਿੱਤ ਹੀ ਉਸ ਲਈ ਸੈਮੀਫਾਈਨਲ ਦਾ ਰਸਤਾ ਦਿਖਾ ਸਕਦੀ ਹੈ। ਹਾਂ, ਉਸ ਨੂੰ ਦੂਜੀਆਂ ਟੀਮਾਂ ਦੇ ਜਿੱਤ-ਹਾਰ ਦੇ ਸਮੀਕਰਨ 'ਤੇ ਨਿਰਭਰ ਰਹਿਣਾ ਪਵੇਗਾ। ਇਸ ਅਨਿਸ਼ਚਿਤ ਖੇਡ 'ਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ ਤੇ ਇਸ ਵਾਰ ਵੀ ਅਜਿਹਾ ਹੋ ਸਕਦਾ ਹੈ।


ਇਹ ਸੰਭਵ ਹੈ ਕਿ ਅਫ਼ਗਾਨਿਸਤਾਨ, ਨਾਮੀਬੀਆ ਜਾਂ ਸਕਾਟਲੈਂਡ ਵਿੱਚੋਂ ਕੋਈ ਇੱਕ ਟੀਮ ਨਿਊਜ਼ੀਲੈਂਡ ਨੂੰ ਹਰਾ ਸਕਦੀ ਹੈ। ਅਜਿਹੇ 'ਚ ਟੀਮ ਇੰਡੀਆ ਦਾ ਧਿਆਨ ਸਿਰਫ਼ ਤੇ ਸਿਰਫ਼ ਆਪਣੇ ਬਾਕੀ ਮੈਚਾਂ ਨੂੰ ਵੱਡੇ ਫਰਕ ਨਾਲ ਜਿੱਤਣ 'ਤੇ ਹੋਣਾ ਚਾਹੀਦਾ ਹੈ।


ਇਹ ਵੀ ਪੜ੍ਹੋ: Punjab Congress: ਪੰਜਾਬ ਕਾਂਗਰਸ ਨਾਲ ਮੁੜ ਜੁੜਣਗੇ ਪ੍ਰਸ਼ਾਂਤ ਕਿਸ਼ੋਰ? ਸਾਹਮਣੇ ਆਈ ਅਹਿਮ ਜਾਣਕਾਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904