ਅੰਮ੍ਰਿਤਸਰ: ਸਾਬਕਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਮਗਰੋਂ ਪੰਜਾਬ ਦਾ ਸਿਆਸੀ ਪਾਰਾ ਵਧ ਗਿਆ ਹੈ। ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕੈਪਟਨ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਜਿਹੜੇ ਮਾਫੀਆ ਦੀ ਗੱਲ ਕਰ ਰਹੇ ਹਨ, ਉਸ ਮਾਫੀਆ 'ਚ ਜਿਹੜੇ ਵੀ ਆਗੂ ਸ਼ਾਮਲ ਹਨ, ਉਨ੍ਹਾਂ ਦੇ ਨਾਂ ਨਸ਼ਰ ਕਰਨ, ਐਵੇਂ ਹਵਾ 'ਚ ਗੱਲਾਂ ਨਾ ਕਰਨ।


ਦੱਸ ਦਈਏ ਕਿ ਕੈਪਟਨ ਨੇ ਮੰਗਲਵਾਰ ਨੂੰ ਨਵੀਂ ਪਾਰਟੀ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਕਾਂਗਰਸ ਦੇ ਕਈ ਮੰਤਰੀ ਤੇ ਵਿਧਾਇਕ ਰੇਤ ਮਾਫੀਆ ਵਿੱਚ ਸ਼ਾਮਲ ਹਨ। ਉਨ੍ਹਾਂ ਨੂੰ ਦੁਖ ਹੈ ਕਿ ਉਹ ਆਪਣੀ ਸਰਕਾਰ ਵੇਲੇ ਉਨ੍ਹਾਂ ਖਿਲਾਫ ਐਕਸ਼ਨ ਨਹੀਂ ਲੈ ਸਕੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਕਾਂਗਰਸ ਦਾ ਅਕਸ ਖਰਾਬ ਹੋ ਜਾਏਗਾ।


ਹੁਣ ਔਜਲਾ ਨੇ ਕਿਹਾ ਕਿ ਕਿਉਂਕਿ ਸਰਕਾਰ 'ਚ ਰਹਿ ਕੇ ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਮਾਫੀਆ ਦਾ ਪਤਾ ਸੀ ਤਾਂ ਉਸ ਵੇਲੇ ਕਿਉਂ ਨਹੀਂ ਬੋਲੇ। ਹੁਣ ਵੀ ਜੇਕਰ ਐਸਾ ਕੋਈ ਨਾਂ ਹੈ ਤਾਂ ਫਾਈਲਾਂ ਕੈਪਟਨ ਅਮਰਿੰਦਰ ਕੋਲ ਹਨ ਤਾਂ ਸਾਰਿਆਂ ਦੇ ਸਾਹਮਣੇ ਰੱਖਣ। ਚੋਣਾਂ ਮੌਕੇ ਸਟੇਜਾਂ ਤੋਂ ਨਾਂ ਬੋਲੇ ਤਾਂ ਉਹ ਰਾਜਨੀਤੀ ਹੋਵੇਗੀ।


ਕੈਪਟਨ 'ਤੇ ਖੇਤੀ ਕਾਨੂੰਨਾਂ ਬਾਰੇ ਰਾਜਨੀਤੀ ਕਰਨ ਦਾ ਦੋਸ਼ ਲਾਉਂਦਿਆਂ ਔਜਲਾ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਕਦੇ ਕਿਸਾਨੀ ਅੰਦੋਲਨ ਪ੍ਰਤੀ ਗੰਭੀਰ ਨਹੀਂ ਸਨ, ਕਿਉਂਕਿ ਉਸ ਵੇਲੇ ਵੀ ਬਤੌਰ ਸੀਐਮ ਉਹ ਗੱਲ ਕਰ ਸਕਦੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਜੇ ਹੋ ਸਕਦਾ ਤਾਂ ਹੁਣ ਵੀ ਖੇਤੀ ਕਾਨੂੰਨ ਰੱਦ ਕਰਵਾ ਦੇਣ ਕਿਉਂਕਿ ਉਹ ਭਾਜਪਾ ਦੇ ਅੱਜਕੱਲ ਕਾਫੀ ਨੇੜੇ ਹਨ ਜਾਂ ਅਕਾਲੀ ਵੀ ਭਾਜਪਾ ਦੇ ਨਾਲ ਹਨ, ਉਹ ਕਰਵਾ ਦੇਣ।


ਇਹ ਵੀ ਪੜ੍ਹੋ: IND vs AFG: ਟੀਮ ਇੰਡੀਆ ਅੱਜ ਹਾਰੀ ਤਾਂ ਸੈਮੀਫਾਈਨਲ ਦੇ ਰਸਤੇ ਬੰਦ, ਜਿੱਤਣ ਮਗਰੋਂ ਵੀ ਕਿਸਮਤ ਭਰੋਸੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904