ਅਮਰੀਕਾ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਬਹੁਤ ਹੀ ਅਜੀਬ ਹੈ। ਦਰਅਸਲ ਇੱਕ ਜੋੜੇ ਨੇ ਆਪਣੇ ਬੇਟੇ ਦੀ ਪੋਰਨ ਨਾਲ ਸਬੰਧਤ ਕਿਤਾਬਾਂ ਅਤੇ ਸਮਾਨ ਬਾਹਰ ਸੁੱਟ ਦਿੱਤਾ। ਇਸ ਤੋਂ ਨਾਰਾਜ਼ ਹੋ ਕੇ ਬੇਟੇ ਨੇ ਆਪਣੇ ਹੀ ਮਾਪਿਆਂ ਦੇ ਖਿਲਾਫ ਅਦਾਲਤ ਵਿੱਚ ਕੇਸ ਦਾਇਰ ਕੀਤਾ ਅਤੇ ਉਸਨੂੰ ਇਸ ਮਾਮਲੇ ਵਿੱਚ ਜਿੱਤ ਵੀ ਮਿਲੀ।
ਹੁਣ ਅਦਾਲਤ ਦੇ ਆਦੇਸ਼ 'ਤੇ ਮਾਪਿਆਂ ਨੂੰ ਪੋਰਨ ਕਲੈਕਸ਼ਨ ਬਾਹਰ ਸੁੱਟਣ ਦੇ ਲਈ ਉਨ੍ਹਾਂ ਦੇ ਆਪਣੇ ਬੇਟੇ ਨੂੰ 30441 ਯਾਨੀ ਲਗਪਗ 22,37,316 ਰੁਪਏ ਦਾ ਹਰਜਾਨਾ ਅਦਾ ਕਰਨਾ ਪਵੇਗਾ। ਇੱਕ ਅਦਾਲਤ ਦੇ ਜੱਜ ਨੇ ਇੱਕ ਪੱਛਮੀ ਮਿਸ਼ੀਗਨ ਜੋੜੇ ਨੂੰ ਆਪਣੇ ਪੁੱਤਰ ਦੇ ਪੋਰਨ ਕਲੈਕਸ਼ਨ ਸੁੱਟਣ ਦੇ ਦੋਸ਼ ਕਰਕੇ 30,441 ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਹੈ।
ਇਸ ਹਫਤੇ, ਯੂਐਸ ਡਿਸਟ੍ਰਿਕਟ ਜੱਜ ਪਾਲ ਮੈਲੋਨੀ ਦਾ ਫੈਸਲਾ 43 ਸਾਲਾ ਡੇਵਿਡ ਵਰਕਿੰਗ ਦੇ ਹੱਕ ਵਿੱਚ ਆਇਆ। ਜੱਜ ਨੇ ਇਹ ਫੈਸਲਾ ਮਾਪਿਆਂ ਵਿਰੁੱਧ ਕੇਸ ਜਿੱਤਣ ਦੇ ਅੱਠ ਮਹੀਨਿਆਂ ਬਾਅਦ ਦਿੱਤਾ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਉਨ੍ਹਾਂ ਦੀਆਂ ਫਿਲਮਾਂ, ਰਸਾਲਿਆਂ ਅਤੇ ਹੋਰ ਵਸਤੂਆਂ ਦੇ ਸੰਗ੍ਰਹਿ ਨੂੰ ਬਾਹਰ ਸੁੱਟਣ ਦਾ ਕੋਈ ਅਧਿਕਾਰ ਨਹੀਂ ਹੈ।
ਇੰਡੀਆਨਾ ਚਲੇ ਜਾਣ ਤੋਂ ਬਾਅਦ ਵਰਕਿੰਗ ਨੂੰ ਪਤਾ ਲੱਗਾ ਕਿ ਉਸਦੀ ਪੋਰਨ ਨਾਲ ਸਬੰਧਿਤ ਸੰਪਤੀ ਗਾਇਬ ਹੈ, ਜਿਸ ਕਾਰਨ ਉਸਨੇ ਅਦਾਲਤ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ। ਉਸ ਦੇ ਮਾਪੇ ਆਪਣੇ ਪੁੱਤਰ ਦੀ ਅਸ਼ਲੀਲਤਾ ਅਤੇ ਫਿਲਮਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸੀ।
ਇਹ ਵੀ ਪੜ੍ਹੋ: Punjab Bus Strike: ਪੰਜਾਬ ਵਿੱਚ ਠੇਕਾ ਕਾਮਿਆਂ ਦੀ ਅਣਮਿੱਥੇ ਸਮੇਂ ਲਈ ਹੜਤਾਲ, 6 ਸਤੰਬਰ ਤੋਂ ਬੱਸਾਂ ਦਾ ਚੱਕਾ ਜਾਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin