ਯਸ਼ਰਾਜ ਫਿਲਮਜ਼, ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਸਟਾਰਰ ਫਿਲਮ 'ਪਠਾਨ' ਨੂੰ ਸ਼ਾਨਦਾਰ ਅੰਦਾਜ਼ ਵਿੱਚ ਦਰਸ਼ਕਾਂ ਦੇ ਸਾਹਮਣੇ ਲਿਆਉਣ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ। ਰਿਪੋਰਟਸ ਮੁਤਾਬਕ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਜਲਦ ਹੀ ਸਪੇਨ ਲਈ ਰਵਾਨਾ ਹੋਣਗੇ ਜਿੱਥੇ ਫਿਲਮ ਦੇ ਕਈ ਅਹਿਮ ਸੀਨਸ ਦੀ ਸ਼ੂਟਿੰਗ ਕੀਤੀ ਜਾਵੇਗੀ।

Continues below advertisement


 


ਸਪੇਨ ਵਿੱਚ 'ਪਠਾਨ' ਦੇ ਇਮਪੋਰਟੈਂਟ ਸੀਨਸ ਨੂੰ ਫਿਲਮਾਉਣ ਤੋਂ ਇਲਾਵਾ, ਸ਼ਾਹਰੁਖ ਅਤੇ ਦੀਪਿਕਾ ਨੇ ਫਿਲਮ ਲਈ ਇੱਕ ਗਾਣੇ ਨੂੰ ਸ਼ਾਨਦਾਰ ਅੰਦਾਜ਼ ਵਿੱਚ ਫਿਲਮਾਉਣ ਦੀਆਂ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਹਨ। ਸਿਧਾਰਥ ਆਨੰਦ, ਜਿਨ੍ਹਾਂ ਨੇ 'ਹਮ ਤੁਮ', 'ਸਲਾਮ ਨਮਸਤੇ', 'ਤਾਰਾ ਰਮ ਪੰਮ', 'ਬਚਨਾ ਏ ਹਸੀਨੋ', 'ਅੰਜਾਨਾ-ਅਣਜਾਨੀ', 'ਬੈਂਗ ਬੈਂਗ' ਅਤੇ 'ਵਾਰ' ਵਰਗੀਆਂ ਫਿਲਮਾਂ ਨੂੰ ਡਾਇਰੈਕਟ ਕੀਤਾ ਹੈ ਉਹ 'ਪਠਾਨ' ਨੂੰ ਰਿਚ ਲੁਕ ਦੇਣ ਅਤੇ ਇਸ ਨੂੰ ਵੱਡੇ ਪੱਧਰ 'ਤੇ ਸ਼ੂਟ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ।


 


ਸਪੇਨ ਵਿੱਚ ਸ਼ੂਟ ਕੀਤੀ ਜਾਣ ਵਾਲੀ ਫਿਲਮ ਦੇ ਮਹੱਤਵਪੂਰਨ ਦ੍ਰਿਸ਼ ਅਤੇ ਸ਼ਾਹਰੁਖ-ਦੀਪਿਕਾ ਉੱਤੇ ਸ਼ੂਟ ਕੀਤਾ ਗਿਆ ਗਾਣਾ ਵੀ ਸਿਧਾਰਥ ਦੇ ਯਤਨਾਂ ਦੀ ਝਲਕ ਦੇਵੇਗਾ। ਸਪੇਨ ਵਿੱਚ ਫਿਲਮ ਦੀ ਸ਼ੂਟਿੰਗ ਦਾ ਵਿਚਾਰ ਦਰਸ਼ਕਾਂ ਨੂੰ ਖੂਬਸੂਰਤ ਲੋਕੇਸ਼ਨਸ ਦਿਖਾਉਣਾ ਨਹੀਂ ਹੈ ਬਲਿਕ ਸਪੇਨ ਵਿੱਚ ਸ਼ੂਟਿੰਗ ਫਿਲਮ ਦੀ ਕਹਾਣੀ ਦਾ ਹਿੱਸਾ ਹੈ।


 


ਇਥੇ ਸ਼ੂਟਿੰਗ ਦਾ ਇਕ ਹੋਰ ਕਾਰਨ ਲੋਕਾਂ ਨੂੰ ਦਿਲਚਸਪ ਕਿਸਮ ਦੇ ਵਿਜ਼ੁਅਲਸ ਨਾਲ ਹੈਰਾਨੀਜਨਕ ਐਕਸਪੀਰੀਐਂਸ ਨੂੰ ਡਲੀਵਰ ਕਰਨਾ ਹੈ। ਫਿਲਮ ਦੇ ਡਾਇਰੈਕਟਰ ਸਿਧਾਰਥ ਆਨੰਦ ਇਨ੍ਹਾਂ ਕੋਸ਼ਿਸ਼ਾਂ ਵਿੱਚ ਪੂਰੇ ਦਿਲ ਨਾਲ ਲੱਗੇ ਹੋਏ ਹਨ। ਯਸ਼ਰਾਜ ਫਿਲਮਜ਼ ਦੀ 'ਪਠਾਨ' ਦੀ ਸ਼ੂਟਿੰਗ ਕੋਰੋਨਾ ਦੀ ਦੂਜੀ ਲਹਿਰ ਦੇ ਬਾਅਦ ਪ੍ਰਭਾਵਿਤ ਹੋਈ ਸੀ ਅਤੇ ਫਿਲਮ ਦੀ ਸ਼ੂਟਿੰਗ ਲਗਭਗ 3 ਮਹੀਨਿਆਂ ਤੱਕ ਨਹੀਂ ਹੋ ਸਕੀ ਸੀ।


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904