ਨਵੀਂ ਦਿੱਲੀ: ਕੇਂਦਰੀ ਸੜਕ ਆਵਾਜਾਈ ਮੰਤਰਾਲਾ ਏਅਰਬੈਗ ਮੈਂਡੇਟਰੀ ਕਰਨ ਦੀ ਡੈੱਡਲਾਈਨ 'ਚ ਬਦਲਾਅ ਕਰਨ ਜਾ ਰਿਹਾ ਹੈ। ਇਸ 'ਚ ਹੁਣ ਡ੍ਰਾਇਵਰ ਦੇ ਕੋਲ ਵਾਲੀ ਸੀਟ 'ਤੇ ਏਅਰਬੈਗ (Airbag) ਦੀ ਜ਼ਰੂਰਤ ਕਰਨ ਦੀ ਡੈੱਡਲਾਈਨ ਵਧ ਸਕਦੀ ਹੈ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਮਹਾਂਨਾਰੀ ਦੇ ਵਧਦੇ ਪ੍ਰਕੋਪ ਦੀ ਵਜ੍ਹਾ ਨਾਲ ਕਈ ਥਾਵਾਂ 'ਤੇ ਲੌਕਡਾਊਨ ਸੀ। ਜਿਸ ਦੀ ਵਜ੍ਹਾ ਨਾਲ ਹੁਣ ਮੰਤਰਾਲਾ ਏਅਰਬੈਗ ਦੀ ਲੋੜ ਦੀ ਤਾਰੀਖ ਵਧਾ ਕੇ 31 ਦਸੰਬਰ ਕਰਨ ਜਾ ਰਿਹਾ ਹੈ।

 

31 ਦਸੰਬਰ ਤਕ ਵਧੇਗੀ ਡੈੱਡਲਾਈਨ

 

ਉੱਥੇ ਹੀ ਪਿਛਲੇ ਸਾਲ ਟ੍ਰਾਂਸਪੋਰਟ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ 31 ਮਾਰਚ, 2021 ਤੋਂ ਬਾਅਦ ਬਣਨ ਵਾਲੀਆਂ ਗੱਡੀਆਂ 'ਚ ਡ੍ਰਾਇਵਰ ਤੇ ਉਸ ਦੇ ਨਾਲ ਵਾਲੀ ਸੀਟ ਲਈ ਏਅਰਬੈਗ ਨੂੰ ਮੈਂਡੇਟਰੀ ਕਰ ਦਿੱਤਾ ਸੀ। ਪਰ ਅਪ੍ਰੈਲ ਤੇ ਮਈ 'ਚ ਕੋਰੋਨਾ ਦੀ ਦੂਜੀ ਲਹਿਰ ਦੇ ਚੱਲਦਿਆਂ ਵਾਹਨ ਨਿਰਮਾਤਾਵਾਂ ਨੂੰ ਸੜਕੀ ਆਵਾਜਾਈ ਮੰਤਰਾਲਾ ਰਾਹਤ ਦਿੰਦਿਆਂ ਡੈੱਡਲਾਈਨ ਵਧਾਉਣ ਜਾ ਰਿਹਾ ਹੈ। ਇਸ ਨੂੰ ਲੈਕੇ ਨੋਟੀਫਿਕੇਸ਼ਨ ਜਲਦ ਜਾਰੀ ਕੀਤਾ ਜਾ ਸਕਦਾ ਹੈ। ਇਸ ਨੋਟੀਫਿਕੇਸ਼ਨ ਤੋਂ ਬਾਅਦ 31 ਦਸੰਬਰ, 2021 ਤੋਂ ਬਾਅਦ ਬਣਨ ਵਾਲੇ ਸਾਰੇ ਵਾਹਨਾਂ 'ਚ ਅੱਗੇ ਦੀਆਂ ਦੋਵਾਂ ਸੀਟਾਂ ਲਈ ਏਅਰਬੈਗ ਜ਼ਰੂਰੀ ਹੋਵੇਗਾ।

 

ਇਹ ਹੈ ਮਕਸਦ

 

ਦਰਅਸਲ ਕਾਰ ਡ੍ਰਾਇਵਿੰਗ ਦੌਰਾਨ ਐਕਸੀਡੈਂਟ ਹੋਣ 'ਤੇ ਅੱਗੇ ਵਾਲੀ ਸੀਟ 'ਤੇ ਬੈਠੇ ਲੋਕਾਂ ਨੂੰ ਜ਼ਿਆਦਾ ਜਾਨ ਦਾ ਖਤਰਾ ਰਹਿੰਦਾ ਹੈ। ਅਜਿਹੇ 'ਚ ਇਨ੍ਹਾਂ ਐਕਸੀਡੈਂਟ ਦੇ ਖਤਰਿਆਂ ਨੂੰ ਦੂਰ ਕਰਨ ਲਈ ਕੇਂਦਰੀ ਸੜਕ ਆਵਾਜਾਈ ਮੰਤਰਾਲਾ ਡ੍ਰਾਇਵਰ ਤੇ ਉਸ ਦੇ ਕੋਲ ਵਾਲੀ ਸੀਟ ਲਈ ਏਅਰਬੈਗ ਜ਼ਰੂਰੀ ਕਰਨ ਜਾ ਰਿਹਾ ਹੈ।

 

ਏਨੇ ਹੁੰਦੇ ਐਕਸੀਡੈਂਟ

 

ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੀ ਮੰਨੀਏ ਤਾਂ ਹਰ ਸਾਲ ਦੇਸ਼ 'ਚ ਕਰੀਬ 80 ਹਜ਼ਾਰ ਲੋਕ ਐਕਸੀਡੈਂਟ ਦਾ ਸ਼ਿਕਾਰ ਹੁੰਦੇ ਹਨ। ਯਾਨੀ ਦੁਨੀਆਂਭਰ 'ਚ ਹੋਣ ਵਾਲੇ 13 ਫੀਸਦ ਸਿਰਫ਼ ਭਾਰਤ 'ਚ ਹੁੰਦੇ ਹਨ। ਇਨ੍ਹਾਂ ਦੁਰਘਟਨਾਵਾਂ ਨੂੰ ਦੇਖਦਿਆਂ ਸਰਕਾਰ ਨਵੇਂ ਸੁਰੱਖਿਆ ਨਿਯਮ ਲਾਗੂ ਕਰਨਾ ਚਾਹੁੰਦੀ ਹੈ।

 


Car loan Information:

Calculate Car Loan EMI