ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨ ਦੇ ਖਿਲਾਫ ਦਿੱਲੀ ਦੇ ਬਾਰਡਰ 'ਤੇ ਡੇਰਾ ਜਮਾਈ ਬੈਠੇ ਕਿਸਾਨਾਂ ਦੇ ਅੰਦੋਲਨ ਨੂੰ 9 ਮਹੀਨੇ ਪੂਰੇ ਹੋ ਗਏ ਹਨ। ਇਨ੍ਹਾਂ 9 ਮਹੀਨਿਆਂ ਦਰਮਿਆਨ ਸਰਕਾਰ ਤੇ ਕਿਸਾਨ ਲੀਡਰਾਂ ਦੇ ਵਿਚ ਕਈ ਦੌਰ ਦੀਆਂ ਬੈਠਕਾਂ ਵੀ ਹੋ ਚੁੱਕੀਆਂ ਹਨ। ਪਰ ਨਤੀਜਾ ਸਿਫ਼ਰ ਰਿਹਾ। ਨਾ ਤਾਂ ਕਿਸਾਨ ਆਪਣਾ ਅੰਦੋਲਨ ਵਾਪਸ ਲੈਣ ਲਈ ਤਿਆਰ ਹਨ ਤੇ ਨਾ ਹੀ ਸਰਕਾਰ ਖੇਤੀ ਕਾਨੂੰਨ ਵਾਪਸ ਲੈਣ ਲਈ ਤਿਆਰ ਹੈ। 


ਅਜਿਹੇ 'ਚ ਕਿਸਾਨਾਂ ਦੇ ਇਸ ਅੰਦੋਲਨ ਦਾ ਭਵਿੱਖ ਕੀ ਹੈ? ਇਸ ਮੁੱਦੇ 'ਤੇ ਅੱਜ ਮਸ਼ਹੂਰ ਕਾਰਟੂਨਿਸਟ ਇਰਫਾਨ ਨੇ ਕਾਰਟੂਨ ਬਣਾਇਆ ਹੈ। ਕਾਰਟੂਨਿਸਟ ਇਰਫਾਨ ਨੇ ਆਪਣੇ ਕਾਰਟੂਨ ਜ਼ਰੀਏ ਕਿਹਾ ਹੈ ਕਿ ਕਿਸਾਨ ਅੰਦੋਲਨ ਨੂੰ ਸ਼ੁਰੂ ਹੋਏ 9 ਮਹੀਨੇ ਪੂਰੇ ਹੋ ਗਏ ਹਨ। 9 ਮਹੀਨੇ 'ਚ ਤਾਂ ਮਾਂ ਦੀ ਕੁੱਖ ਤੋਂ ਬੱਚਾ ਵੀ ਜਨਮ ਲੈ ਲੈਂਦਾ ਹੈ ਪਰ ਇਸ ਕਿਸਾਨ ਅੰਦੋਲਨ ਦਾ ਪਤਾ ਨਹੀਂ ਕੁਝ ਹੋਵੇਗਾ ਵੀ ਜਾਂ ਨਹੀਂ- ਜੇਕਰ ਹੋਵੇਗਾ ਵੀ ਤਾਂ ਕੀ ਹੋਵੇਗਾ?


ਦਰਅਸਲ ਅੱਜ ਤੋਂ 9 ਮਹੀਨੇ ਪਹਿਲਾਂ ਕਿਸਾਨਾਂ ਨੇ ਕਾਫੀ ਜੋਸ਼ ਦੇ ਨਾਲ ਨਵੇਂ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਤਾਂ ਸ਼ੁਰੂ ਹੋ ਗਿਆ ਸੀ। ਪਰ ਹੁਣ ਇਹ ਅੰਦੋਲਨ ਦਮ ਤੋੜਦਾ ਨਜ਼ਰ ਆ ਰਿਹਾ ਹੈ, ਇਸ ਦੌਰਾਨ ਕਈ ਕਿਸਾਨ ਸੰਗਠਨਾਂ ਨੇ ਖੁਦ ਨੂੰ ਅੰਦੋਲਨ ਤੋਂ ਵੱਖ ਵੀ ਕਰ ਲਿਆ ਹੈ। ਹਾਲਾਂਕਿ ਹੁਣ ਵੀ ਦਿੱਲੀ ਦੇ ਸਿੰਘੂ, ਸ਼ਾਹਜਹਾਂਪੁਰ ਤੇ ਗਾਜੀਪੁਰ ਬਾਰਡਰ 'ਤੇ ਬੈਠੇ ਅੰਦੋਲਨਕਾਰੀ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਦੇਸ਼ ਦੇ ਕਿਸਾਨ ਇਕਜੁੱਟ ਹੋਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।


ਕਿਸਾਨਾਂ ਦਾ ਕਹਿਣਾ ਹੈ ਕਿ ਅੰਦੋਲਨ ਨੂੰ ਚਾਹੇ ਕਿੰਨੇ ਹੀ ਸਾਲ ਬੀਤ ਜਾਣ ਜਦੋਂ ਤਕ ਤਿੰਨ ਨਵੇਂ ਖੇਤੀ ਕਾਨੂੰਨ ਸਰਕਾਰ ਵਾਪਸ ਨਹੀਂ ਲਵੇਗੀ ਤੇ ਘੱਟੋ ਘੱਟ ਸਮਰਥਨ ਮੁੱਲ 'ਤੇ ਕਾਨੂੰਨ ਨਹੀਂ ਬਣੇਗਾ ਅੰਦੋਲਨਕਾਰੀ ਕਿਸਾਨ ਪਿੱਛੇ ਨਹੀਂ ਹਟਣਗੇ। ਅਜਿਹੇ 'ਚ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਿਸਾਨ ਕਦੋਂ ਤਕ ਆਪਣੀ ਜ਼ਿੱਦ 'ਤੇ ਅੜੇ ਰਹਿੰਦੇ ਹਨ ਤੇ ਜੇਕਰ ਸਰਕਾਰ ਕਿਸਾਨਾਂ ਦੀ ਗੱਲ ਮੰਨਦੀ ਹੈ ਤਾਂ ਨਵਾਂ ਫੈਸਲਾ ਕੀ ਹੋਵੇਗਾ?


ਇਹ ਵੀ ਪੜ੍ਹੋਬੰਗਲਾਦੇਸ਼ ਏਅਰਲਾਈਨਜ਼ ਦੇ ਜਹਾਜ਼ ਦੇ ਪਾਇਲਟ ਨੂੰ ਪਿਆ ਦਿਲ ਦਾ ਦੌਰਾ, ਜਾਣੋ ਫਿਰ ਕੀ ਹੋਇਆ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904