Corona in India ਨਵੀਂ ਦਿੱਲੀ: ਦੇਸ਼ ਵਿੱਚ ਅਜੇ ਵੀ ਵੱਡੀ ਗਿਣਤੀ ਵਿੱਚ ਮਾਰੂ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 46 ਹਜ਼ਾਰ 759 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 509 ਲੋਕਾਂ ਦੀ ਮੌਤ ਹੋ ਗਈ ਹੈ। ਜਾਣੋ ਅੱਜ ਦੇਸ਼ ਵਿੱਚ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ:


ਪਿਛਲੇ 24 ਘੰਟਿਆਂ ਵਿੱਚ ਟੀਕਾਕਰਨ - 1,03,35,290 ਖੁਰਾਕਾਂ


ਕੁੱਲ ਟੀਕਾਕਰਨ - 62.29 ਕਰੋੜ ਖੁਰਾਕਾਂ


ਪਿਛਲੇ 24 ਘੰਟਿਆਂ ਵਿੱਚ ਨਵੇਂ ਕੇਸ - 46,759


ਕੁੱਲ ਐਕਟਿਵ ਕੇਸ - 3,59,775


ਰਿਕਵਰੀ ਰੇਟ - 97.56 ਫੀਸਦੀ


ਪਿਛਲੇ 24 ਘੰਟਿਆਂ ਵਿੱਚ ਠੀਕ ਹੋਏ ਮਰੀਜ਼ - 31,374


ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 31 ਹਜ਼ਾਰ 374 ਲੋਕ ਠੀਕ ਹੋਏ ਹਨ। ਜਿਸ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਤਿੰਨ ਕਰੋੜ 18 ਲੱਖ 52 ਹਜ਼ਾਰ 802 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਐਕਟਿਵ ਮਾਮਲੇ ਵਧ ਕੇ ਤਿੰਨ ਲੱਖ 59 ਹਜ਼ਾਰ 775 ਹੋ ਗਏ ਹਨ।


ਹੁਣ ਤੱਕ 4 ਲੱਖ 37 ਹਜ਼ਾਰ 370 ਲੋਕਾਂ ਦੀ ਮੌਤ


ਅੰਕੜਿਆਂ ਮੁਤਾਬਕ, ਹੁਣ ਤੱਕ ਦੇਸ਼ ਵਿੱਚ ਕੋਰੋਨਾ ਦੇ ਤਿੰਨ ਕਰੋੜ 26 ਲੱਖ 49 ਹਜ਼ਾਰ 947 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਚੋਂ ਹੁਣ ਤੱਕ 4 ਲੱਖ 37 ਹਜ਼ਾਰ 370 ਲੋਕਾਂ ਦੀ ਮੌਤ ਹੋ ਚੁੱਕੀ ਹੈ।


ਟੀਕੇ ਦੀਆਂ 62 ਕਰੋੜ 29 ਲੱਖ 89 ਹਜ਼ਾਰ 134 ਖੁਰਾਕਾਂ ਦਿੱਤੀਆਂ ਗਈਆਂ


ਇਸ ਦੇ ਨਾਲ ਹੀ ਪਿਛਲੇ ਦਿਨ ਦੇਸ਼ ਵਿੱਚ ਕੋਰੋਨਾ ਵੈਕਸੀਨ ਦੀਆਂ 90 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਟੀਕਾਕਰਣ ਦਾ ਕੁੱਲ ਅੰਕੜਾ 62 ਕਰੋੜ 29 ਲੱਖ 89 ਹਜ਼ਾਰ 134 ਤੱਕ ਪਹੁੰਚ ਗਿਆ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕਿਹਾ ਹੈ ਕਿ ਕੱਲ੍ਹ ਭਾਰਤ ਵਿੱਚ ਕੋਰੋਨਾ ਵਾਇਰਸ ਦੇ 17 ਲੱਖ 61 ਹਜ਼ਾਰ 110 ਨਮੂਨੇ ਟੈਸਟ ਕੀਤੇ ਗਏ ਸੀ। ਜਿਸ ਤੋਂ ਬਾਅਦ ਕੱਲ੍ਹ ਤੱਕ ਕੁੱਲ 51 ਕਰੋੜ 68 ਲੱਖ 87 ਹਜ਼ਾਰ 602 ਨਮੂਨੇ ਦੇ ਟੈਸਟ ਕੀਤੇ ਜਾ ਚੁੱਕੇ ਹਨ।


ਕੇਰਲ ਵਿੱਚ 33 ਹਜ਼ਾਰ ਨਵੇਂ ਕੇਸ ਦਰਜ


ਦੱਸ ਦੇਈਏ ਕਿ ਇਸ ਸਮੇਂ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਮਾਮਲੇ ਕੇਰਲ ਤੋਂ ਆ ਰਹੇ ਹਨ। ਕੇਰਲ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 32 ਹਜ਼ਾਰ 801 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 18 ਹਜ਼ਾਰ 573 ਲੋਕ ਠੀਕ ਹੋਏ ਹਨ। ਇਸ ਦੌਰਾਨ 179 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਸੂਬੇ ਵਿੱਚ 37 ਲੱਖ 30 ਹਜ਼ਾਰ 198 ਲੋਕ ਠੀਕ ਹੋ ਚੁੱਕੇ ਹਨ। ਜਦੋਂ ਕਿ ਹੁਣ ਤੱਕ 20 ਹਜ਼ਾਰ 313 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਰਾਜ ਵਿੱਚ ਕੁੱਲ ਸਰਗਰਮ ਮਾਮਲੇ 1 ਲੱਖ 95 ਹਜ਼ਾਰ 254 ਹਨ।


ਇਹ ਵੀ ਪੜ੍ਹੋ: PUBG ਖੇਡਣ ਲਈ ਮਾਪਿਆਂ ਦੇ ਖਾਤੇ ਚੋਂ 10 ਲੱਖ ਰੁਪਏ ਲੈ ਕੇ ਘਰੋਂ ਭੱਜਿਆ ਕਿਸ਼ੋਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904