ਪਾਕੁੜ: ਉੱਤਰਾਖੰਡ ਦੇ ਪਾਕੁੜ ਵਿੱਚ ਥਾਈਲੈਂਡ ਦੀ ਤਰਜ਼ ਉੱਤੇ ਡੁਮਰੀਆ ਸਿੱਧੋ ਕਾਹੂੰ ਮੇਲੇ ਵਿੱਚ ਚੁੰਬਨ ਮੁਕਾਬਲਾ ਕਰਵਾਇਆ ਗਿਆ। ਮੇਲਾ ਕਮੇਟੀ ਵੱਲੋਂ ਇਸ ਮੁਕਾਬਲੇ ਦਾ ਪ੍ਰਬੰਧ ਕੀਤਾ। ਇਸ ਚੁੰਬਨ ਮੁਕਾਬਲੇ ਵਿੱਚ ਦਰਜਨਾਂ ਜੋੜਿਆਂ ਨੇ ਇੱਕ-ਦੂਸਰੇ ਨੂੰ ਰੱਜ ਕੇ ਚੁੰਮਿਆ।
ਡੁਮਰੀਆ ਸਿੱਦੋ ਕਾਹੂੰ ਮੇਲਾ ਵਿੱਚ ਪਹਿਲੀ ਵਾਰ ਮੇਲਾ ਕਮੇਟੀ ਵੱਲੋਂ ਇਹ ਮੁਕਾਬਲੇ ਕਰਵਾਏ ਗਏ। ਵਿਆਹੇ ਪੁਰਸ਼ ਤੇ ਮਹਿਲਾਵਾਂ ਨੇ ਇਸ ਮੁਕਾਬਲੇ ਵਿੱਚ ਹਿੱਸੇ ਲੈ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਵੀ ਆਧੁਨਿਕ ਯੁੱਗ ਵਿੱਚ ਜਿਊਣਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਲਿਟਠੀ ਪ੍ਰਖੰਕਡ ਦੇ ਡੁਮਰੀਆ ਪਿੰਡ ਵਿੱਚ ਝਾਰਖੰਡ ਮੁਕਤੀ ਮੋਰਚਾ ਵਿਧਾਇਕ ਸਾਈਮਨ ਮਰਾਂਡੀ ਵੱਲੋਂ ਹਰ ਸਾਲ ਇਹ ਮੇਲੇ ਦਾ ਪ੍ਰਬੰਧ ਕਰਵਾਇਆ ਗਿਆ। ਮੇਲੇ ਵਿੱਚ ਜ਼ਿਲ੍ਹੇ ਦੇ ਸਾਰੇ ਆਦਿਵਾਸੀ ਪਹਾੜੀਆਂ ਸਮਾਜ ਦੇ ਲੋਕ ਹਿੱਸਾ ਲੈਂਦੇ ਹਨ। ਮੇਲੇ ਵਿੱਚ ਲੋਕਾਂ ਦੇ ਮਨੋਰੰਜਨ ਲਈ ਆਦਿਵਾਸੀ ਤੇ ਪਹਾੜੀਆ ਨਾਚ, ਗੀਤ ਵੀ ਪੇਸ਼ ਕਰਦੇ ਹਨ।