ਤੁਸੀਂ ਬੈਂਕਾਂ ‘ਚ ਲੁੱਟ ਦੇ ਕਈ ਮਾਮਲੇ ਸੁਣੇ ਹੋਣਗੇ, ਪਰ ਅੱਜ ਅਸੀਂ ਤੁਹਾਨੂੰ ਇੱਕ ਅਨੌਖੇ ਡਾਕੇ ਬਾਰੇ ਦਸਾਂਗੇ, ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਇਹ ਇਤੀਹਾਸ ਦਾ ਬੈਂਕ ਦੀ ਲੁੱਟ ਦਾ ਸਭ ਤੋਂ ਅਨੌਖਾ ਮਾਮਲਾ ਹੈ। ਇਹ ਘਟਨਾ ਇਰਾਕ ਦੀ ਹੈ, ਜਿੱਥੇ ਸੈਂਟਰਲ ਬੈਂਕ 7562 ਕਰੋੜ ਰੁਪਏ ਦੀ ਲੁੱਟ ਹੋਈ ਸੀ। 2003 ‘ਚ ਇਰਾਕ ਦੇ ਰਾਸ਼ਟਰਪਤੀ ਸਦਾਮ ਹੁਸੈਨ ਸੀ। ਇਸ ਵੇਲੇ ਅਮਰੀਕਾ ਨੇ ਇਰਾਨ ‘ਤੇ ਹਮਲੇ ਦੀ ਪੂਰੀ ਤਿਆਰੀ ਕੀਤੀ ਹੋਈ ਸੀ।
ਇਸ ਤੋਂ ਕੁੱਝ ਘੰਟੇ ਪਹਿਲਾਂ ਸਦਾਮ ਹੁਸੈਨ ਦੇ ਬੇਟੇ ਕੁਸਅ ਬਗਦਾਦ ਸਥਿਤ ਇਰਾਕੀ ਸੈਂਟਰਲ ਬੈਂਕ ਪਹੁੰਚਿਆ ਤੇ ਬੈਂਕ ਮੈਨੇਜਰ ਨੂੰ ਇੱਕ ਪਰਚੀ ਫੜਾ ਦਿੱਤੀ, ਜਿਸ ‘ਤੇ ਲਿਿਖਆ ਸੀ ਕਿ ਸੁਰੱਖਿਆ ਕਾਰਨਾਂ ਤੋਂ ਬੈਂਕ ਦੇ ਸਾਰੇ ਪੈਸੇ ਰਾਸ਼ਟਰਪਤੀ ਨੇ ਦੂਸਰੀ ਸੁਰੱਖਿਅਤ ਥਾਂ ਲੈ ਕੇ ਜਾਣ ਦੇ ਨਿਰਦੇਸ਼ ਦਿੱਤੇ ਹਨ। ਸਦਾਮ ਹੁਸੈਨ ਦੀ ਤਾਨਾਸ਼ਾਹੀ ਤੋਂ ਡਰਦੇ ਮਾਰੇ ਮੈਨੇਜਰ ਨੇ ਵੀ ਕੁੱਝ ਨਾ ਕਿਹਾ ਤੇ ਪੈਸੇ ਲਿਜਾਣ ਦੀ ਇਜਾਜ਼ਤ ਦੇ ਦਿੱਤੀ।
ਸਦਾਮ ਦੇ ਬੇੇਟੇ ਨੇ ਇਹ ਪੈਸੇ ਬੈਂਕ ਤੋਂ ਲੁੱਟ ਕੇ ਟਰੱਕਾਂ ‘ਚ ਭਰ ਲਏ। ਇਸ ਬਾਰੇ ਦੁਨੀਆ ‘ਚ ਗੱਲ ਉਦੋਂ ਫੈਲੀ ਜਦ ਅਮਰੀਕਾ ਨੇ ਇਰਾਕ ‘ਤੇ ਹਮਲਾ ਕਰ ਦਿੱਤਾ। ਇਸ ਬਾਰੇ ਕਾਫੀ ਜਾਂਚ ਕੀਤੀ ਗਈ, ਪਰ ਪੈਸਿਆਂ ਬਾਰੇ ਕੁੱਝ ਪਤਾ ਨਹੀਂ ਚੱਲਿਆ ਕਿ ਕਿੱਥੇ ਰੱਖੇ ਗਏ ਸੀ। ਅੰਦਾਜ਼ਾ ਇਹ ਵੀ ਲਗਾਇਆ ਜਾਂਦਾ ਸੀ ਕਿ ਸਦਾਮ ਹੁਸੈਨ ਨੇ ਇਨ੍ਹਾਂ ਪੈਸਿਆਂ ਨੂੰ ਸੀਰੀਆ ਭੇਜ ਦਿੱਤਾ ਹੋਵੇਗਾ। ਇਸ ਡਾਕੇ ਦੀ ਇੱਕ ਗੱਲ ਇਹ ਵੀ ਮਸ਼ਹੂਰ ਹੈ ਕਿ ਇਸ ‘ਚ ਬਿਨ੍ਹਾਂ ਕੁੱਟ-ਮਾਰ ਤੇ ਬਿਨ੍ਹਾਂ ਗੋਲੀ ਚੱਲਣ ‘ਤੇ ਆਰਾਮ ਨਾਲ ਲੁੱਟ ਨੂੰ ਅੰਜਾਮ ਦਿੱਤਾ ਗਿਆ।
ਦੁਨੀਆ ਦਾ ਸਭ ਤੋਂ ਵੱਡਾ ਡਾਕਾ, ਟਰੱਕਾਂ ‘ਚ ਭਰ ਕੇ ਲੈ ਗਏ ਸੀ 7500 ਕਰੋੜ ਰੁਪਏ
ਏਬੀਪੀ ਸਾਂਝਾ
Updated at:
21 Mar 2020 07:24 PM (IST)
ਤੁਸੀਂ ਬੈਂਕਾਂ ‘ਚ ਲੁੱਟ ਦੇ ਕਈ ਮਾਮਲੇ ਸੁਣੇ ਹੋਣਗੇ, ਪਰ ਅੱਜ ਅਸੀਂ ਤੁਹਾਨੂੰ ਇੱਕ ਅਨੌਖੇ ਡਾਕੇ ਬਾਰੇ ਦਸਾਂਗੇ, ਜਿਸ ਵਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਇਹ ਇਤੀਹਾਸ ਦਾ ਬੈਂਕ ਦੀ ਲੁੱਟ ਦਾ ਸਭ ਤੋਂ ਅਨੌਖਾ ਮਾਮਲਾ ਹੈ। ਇਹ ਘਟਨਾ ਇਰਾਕ ਦੀ ਹੈ, ਜਿੱਥੇ ਸੈਂਟਰਲ ਬੈਂਕ 7562 ਕਰੋੜ ਰੁਪਏ ਦੀ ਲੁੱਟ ਹੋਈ ਸੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -