ਅੱੱਜਕਲ੍ਹ ਦੇ ਲਾਈਫਸਟਾਈਲ ‘ਚ ਜ਼ਿਆਦਾਤਰ ਲੋਕ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ, ਪਰ ਇੱਕ ਪ੍ਰੈਗਨੇਂਟ ਅੋਰਤ ਲਈ ਇਹ ਬਹੁਤ ਹੀ ਜ਼ਰੂਰੀ ਬਣ ਜਾਂਦਾ ਹੈ। ਕਿਉਂਕਿ ਇਸ ਕਾਰਨ ਕਈ ਵਾਰ ਡਿਲੀਵਰੀ ਦੌਰਾਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਸਕਦੀਆਂ ਹਨ। ਜਿਸ ਨਾਲ ਮਜਬੂਰਨ ਆਪਰੇਸ਼ਨ(ਸਿਜੇਰਿਅਨ ) ਨਾਲ ਡਿਲੀਵਰੀ ਕਰਵਾਉਣੀ ਪੈਂਦੀ ਹੈ। ਪਰ ਇਹ ਬਾਅਦ ‘ਚ ਬੱਚੇ ਤੇ ਮਾਂ ਦੋਹਾਂ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਟਿਪਸ ਦਸਾਂਗੇ, ਜਿਸ ਨਾਲ ਨਾਰਮਲ ਡਿਲੀਵਰੀ ‘ਚ ਮਦਦ ਮਿਲੇਗੀ।




1. ਅੱਜਕਲ੍ਹ ਪ੍ਰੈਗਨੇਂਸੀ ਨਾਲ ਜੁੜੀਆਂ ਕਿਤਾਬਾਂ ਤੇ ਵੀਡੀਓਜ਼ ਖੂਬ ਮਿਲ ਜਾਂਦੀਆਂ। ਤਾਂ ਤੁਸੀਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਏਜੁਕੇਟ ਕਰੋ ਤੇ ਆਪਣੇ ਡਾਕਟਰ ਤੋਂ ਹਰ ਤਰ੍ਹਾਂ ਦਾ ਸਵਾਲ ਪੁਛੋ।





2. ਪ੍ਰੈਗਨੇਂਸੀ ‘ਚ ਆਪਣੀ ਡਾਈਟ ਦਾ ਪੂਰਾ ਧਿਆਨ ਰੱਖੋ। ਡਿਲੀਵਰੀ ਦੌਰਾਨ ਮਜ਼ਬੂਤ ਸ਼ਰੀਰ ਤੁਹਾਨੂੰ ਡਿਲੀਵਰੀ ਤੋਂ ਬਾਅਦ ਹੀ ਮਿਲ ਸਕਦਾ ਹੈ। ਓਵਰ ਵੇਟ ਹੋਣ ਨਾਲ ਵੀ ਨਾਰਮਲ ਡਿਲੀਵਰੀ ‘ਚ ਪਰੇਸ਼ਾਨੀ ਆ ਸਕਦੀ ਹੈ।





3. ਪ੍ਰੈਗਨੇਂਸੀ ਦੌਰਾਨ ਸ਼ਰੀਰ ਦਾ ਤਾਪਮਾਨ ਵੱਧ ਜਾਂਦਾ ਹੈ। ਪਸੀਨਾ ਜ਼ਿਆਦਾ ਆਵੇਗਾ। ਇਸ ਲਈ ਜ਼ਰੂਰੀ ਹੈ ਕਿ ਜ਼ਿਆਦਾ ਪਾਣੀ ਪੀਓ।





4. ਪ੍ਰੈਗਨੇਂਸੀ ‘ਚ ਐਕਸਰਸਾਈਜ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਆਪਣੇ ਡਾਕਟਰ ਤੋਂ ਆਪਣੀ ਸਥਿਤੀ ਮੁਤਾਬਕ ਐਕਸਰਸਾਈਜ਼ ਜਾਣੋਂ।





5. ਸਭ ਤੋਂ ਵੱਧ ਧਿਆਨ ‘ਚ ਰੱਖੋ ਕਿ ਪ੍ਰੈਗਨੇਂਸੀ ਦੌਰਾਨ ਬਿਲਕੁਲ ਵੀ ਸਟ੍ਰੈੱਸ ਜਾਂ ਤਣਾਅ ਨਹੀਂ ਲੈਣਾ ਹੈ। ਇਸ ਨਾਲ ਕਈ ਤਰ੍ਹਾਂ ਦੇ ਖਤਰੇ ਵੱਧ ਸਕਦੇ ਹਨ।