ਵਾਸ਼ਿੰਗਟਨ : ਵਿਗਿਆਨੀਆਂ ਨੂੰ ਮਿਲੇ 2.52 ਅਰਬ ਸਾਲ ਪੁਰਾਣੇ ਬੈਕਟੀਰੀਆ ਜੀਵਾਸ਼ਮ ਨਾਲ ਧਰਤੀ 'ਤੇ ਸ਼ੁਰੂਆਤੀ ਜੀਵਨ ਆਕਸੀਜਨ ਦੇ ਬਗੈਰ ਹੀ ਹੋਂਦ 'ਚ ਰਹਿਣ ਦਾ ਪਤਾ ਲੱਗਾ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ 4.5 ਅਰਬ ਸਾਲ ਪੁਰਾਣੇ ਸਾਡੇ ਗ੍ਰਹਿ ਦੇ ਜੀਵਨ ਦਾ ਪਹਿਲਾ ਅੱਧਾ ਹਿੱਸਾ ਸ਼ੁਰੂਆਤੀ ਬੈਕਟੀਰੀਆ ਦੀ ਉਤਪਤੀ ਅਤੇ ਉਸ ਦੇ ਵਿਕਾਸ ਲਈ ਮਹੱਤਵਪੂਰਣ ਸਮਾਂ ਸੀ। ਜੀਵਨ ਦੇ ਇਨ੍ਹਾਂ ਰੂਪਾਂ ਦੇ ਬਾਰੇ ਕੁਝ ਵੀ ਕਹਿਣ ਲਈ ਸਬੂਤ ਬਹੁਤ ਘੱਟ ਹੀ ਹਨ। ਇਸ 'ਚ ਇਸ ਗੱਲ ਦੇ ਵੀ ਸਬੂਤ ਘੱਟ ਹਨ ਕਿ ਉਸ ਸਥਿਤੀ 'ਚ ਕਿਸ ਤਰ੍ਹਾਂ ਦੀ ਹੋਂਦ 'ਚ ਰਹੇ ਸਨ ਜਦੋਂ ਵਾਯੂਮੰਡਲ 'ਚ ਆਕਸੀਜਨ ਬਹੁਤ ਘੱਟ ਸੀ। ਅਮਰੀਕਾ ਦੀ ਯੂਨੀਵਰਸਿਟੀ ਸਿਨਸਿਨਾਟੀ ਦੇ ਵਿਗਿਆਨੀਆਂ ਨੇ ਦੱਖਣੀ ਅਫਰੀਕਾ ਦੇ ਉੱਤਰੀ ਕੇਪ ਸੂਬੇ 'ਚ ਦੋ ਅਲੱਗ-ਅਲੱਗ ਥਾਵਾਂ 'ਚ ਜੀਵਾਸ਼ਮ ਸਭ ਤੋਂ ਪੁਰਾਣਾ ਹੈ। ਇਸ ਨਾਲ ਜੀਵਨ ਦੀ ਵਿਭਿੰਨਤਾ ਅਤੇ ਤੰਤਰ ਦੀ ਖੋਜ ਕਰਨ 'ਚ ਸਾਨੂੰ ਮਦਦ ਮਿਲੇਗੀ। ਵਾਯੂਮੰਡਲ ਦੇ ਸਭ ਤੋਂ ਵੱਡੇ ਬਦਲਾਅ ਅਰਥਾਤ ਆਕਸੀਕਰਨ ਹੋਣ ਤੋਂ ਪਹਿਲਾਂ ਦੇ ਸਮੇਂ 'ਚ ਜੀਵਨ ਵਿਵਸਥਾ ਦੇ ਸਬੰਧ 'ਚ ਖੋਜ ਹੋ ਸਕੇਗੀ