ਹੈਰਾਨੀਜਾਨਕ: ਇੱਕ ਕੁੜੀ ਨੂੰ ਅਜਿਹੀ ਬਿਮਾਰੀ ਨਾ ਨਹਾ ਸਕਦੀ, ਨਾ ਰੋ ਸਕਦੀ, ਨਾ ਧੁੱਪੇ ਰਹਿ ਸਕਦੀ ਤੇ ਨਾ ਹੀ ਝੂਠ ਬੋਲ ਸਕਦੀ..!
ਲਿੰਡਸੇ ਨੂੰ ਪਹਿਲਾਂ ਤੋਂ ਹੀ ਪੋਸਟ੍ਰੂਅਲ ਟੈਕਾਰਡੀਆ (POT) ਸਿੰਡ੍ਰੋਮ ਹੈ। ਇਸ ਬਿਮਾਰੀ ਵਿੱਚ ਝੂਠ ਬੋਲਣ ਦੌਰਾਨ ਦਿਲ ਦੀ ਧੜਕਣ ਆਮ ਨਾਲੋਂ ਬਹੁਤ ਵਧ ਜਾਂਦੀ ਹੈ।
ਲਿੰਡਸੇ ਨੇ ਦੱਸਿਆ ਕਿ 2 ਸਾਲ ਪਹਿਲਾਂ ਤਕ ਤਾਂ ਉਸਨੂੰ ਸਿਰਫ ਛਿੱਕਾਂ ਹੀ ਆਉਂਦੀਆਂ ਸਨ, ਪਰ ਉਕਤ ਸਮੱਸਿਆਵਾਂ 2 ਸਾਲ ਪਹਿਲਾਂ ਤੋਂ ਹੀ ਆਉਣ ਲੱਗੀਆਂ ਹਨ।
ਐਂਟੀਹਿਸਟਾਮਾਈਨ ਦੇ ਨਾਲ-ਨਾਲ ਉਸਨੂੰ ਦਮੇ ਦੀਆਂ ਦਵਾਈਆਂ ਵੀ ਲੈਣੀਆਂ ਪੈਂਦੀਆਂ ਹਨ।
ਬਾਰਸ਼ ਦੇ ਨਾਲ-ਨਾਲ ਲਿੰਡਸੇ ਨੂੰ ਤੇਜ਼ ਧੁੱਪ ਤੋਂ ਵੀ ਦੂਰ ਰਹਿਣਾ ਪੈਂਦਾ ਹੈ। ਕਿਉਂਕਿ ਜੇ ਪਸੀਨਾ ਆਇਆ ਤਾਂ ਵੀ ਉਸ ਨੂੰ ਪਾਣੀ ਵਾਲੀ ਅਲਰਜੀ ਹੋ ਜਾਏਗੀ।
ਉਹ ਦਿਨ ਭਰ ਪਾਣੀ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਹਾਲਾਂਕਿ ਨਹਾਉਣ ਲੱਗਿਆਂ ਉਸਨੂੰ ਹਰ ਵਾਰ ਐਂਟੀਹਿਸਟਾਮਾਈਨ ਦਵਾਈ ਲੈਣੀ ਪੈਂਦੀ ਹੈ। ਜੇ ਉਹ ਦਵਾਈ ਨਾ ਲਏ ਤਾਂ ਉਸਦੇ ਪੂਰੇ ਸਰੀਰ ’ਤੇ ਧੱਫੜ ਹੋ ਜਾਂਦੇ ਹਨ ਤੇ ਖੁਰਕ ਹੋਣ ਲੱਗ ਪੈਂਦੀ ਹੈ। ਅੱਖਾਂ ਲਾਲ ਹੋ ਜਾਂਦੀਆਂ ਹਨ ਤੇ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ।
ਦੁਨੀਆ ਭਰ ਵਿੱਚ ਲਿੰਡਸੇ ਵਰਗੇ 50 ਲੋਕ ਹੋਰ ਹਨ ਜਿਨ੍ਹਾਂ ਨੂੰ ਇਹੀ ਬਿਮਾਰੀ ਦੀ ਸ਼ਿਕਾਇਤ ਹੈ। ਇਸ ਬਿਮਾਰੀ ਵਿੱਚ ਪਾਣੀ ਪੀਣਾ ਵੀ ਮੁਸ਼ਕਲ ਹੁੰਦਾ ਹੈ, ਕਿਉਂਕਿ ਮੂੰਹ ਵਿੱਚ ਦਰਦ ਹੁੰਦੀ ਹੈ। ਇਸ ਲਈ ਲਿੰਡਸੇ ਸਿਰਫ ਦੁੱਧ ਹੀ ਪੀਂਦੀ ਹੈ।
ਇਸ ਅਲਰਜੀ ਕਰਕੇ ਉਸਦੇ ਸਰੀਰ ’ਤੇ ਨਾ ਸਿਰਫ ਧੱਫੜ ਪੈ ਜਾਂਦੇ ਹਨ ਬਲਕਿ ਉਸ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਹੋ ਜਾਂਦੀ ਹੈ। ਇਸਦੇ ਨਾਲ ਹੀ ਉਸ ਨੂੰ ਛਿੱਕਾਂ ਆਉਣ ਲੱਗ ਜਾਂਦੀਆਂ ਹਨ ਜਿਨ੍ਹਾਂ ਦਾ ਰੁਕਣਾ ਬਹੁਤ ਮੁਸ਼ਕਲ ਹੁੰਦਾ ਹੈ।
ਇਸ ਬਿਮਾਰੀ ਕਰਕੇ ਲਿੰਡਸੇ ਨੂੰ ਨਹਾਉਣ, ਤੈਰਨ ਇੱਥੋਂ ਤਕ ਕਿ ਮੀਂਹ ਦੇ ਪਾਣੀ ਵਿੱਚ ਭਿੱਜਣ ਨਾਲ ਵੀ ਅਲਰਜੀ ਹੋ ਜਾਂਦੀ ਹੈ।
19 ਸਾਲਾਂ ਦੀ ਲਿੰਡਸੇ ਕੋਬਰੇ ਨੂੰ ਪਾਣੀ ਤੋਂ ਹੀ ਅਲਰਜੀ ਹੈ ਜਿਸ ਦਾ ਨਾਂ ਐਕਵਾਜ਼ੈਨਿਕ ਆਰਟੀਕਿਆਰੀਆ (aquagenic urticaria) ਹੈ।
ਲੋਕਾਂ ਨੂੰ ਚਮੜੀ ਸਬੰਧੀ ਕਈ ਤਰ੍ਹਾਂ ਦੀ ਅਲਰਜੀ ਹੋ ਸਕਦੀ ਹੈ। 19 ਸਾਲ ਦੀ ਇਸ ਲੜਕੀ ਨੂੰ ਪਾਣੀ ਤੋਂ ਇੰਨੀ ਅਲਰਜੀ ਹੈ ਕਿ ਉਸਦੇ ਆਪਣੇ ਹੰਝੂ ਉਸ ਲਈ ਆਫ਼ਤ ਬਣ ਜਾਂਦੇ ਹਨ।