ਰੋਟੀ ਦੀ ਥਾਂ ਇਹ ਵਿਅਕਤੀ ਖਾਂਦਾ ਇੱਟਾਂ, ਰੋੜੇ ਤੇ ਪੱਥਰ
ਪਿੱਕੀਰੱਪਾ ਦੇ ਦੋਸਤ ਤੇ ਪਰਿਵਾਰ ਵਾਲੇ ਉਸਦੀ ਇਹ ਆਦਤ ਛੁਡਵਾਉਣ 'ਚ ਅਸਫਲ ਰਹੇ ਹਨ। ਹੁਣ ਪਿੱਕੀਰੱਪਾ ਆਪਣੀ ਇਸ ਆਦਤ ਨੂੰ ਟੈਲੇਂਟ ਬਣਾ ਚੁੱਕਾ ਹੈ ਤੇ ਉਹ ਆਸਪਾਸ ਦੇ ਪਿੰਡਾਂ 'ਚ ਜਾਕੇ ਇਹ ਚੀਜ਼ਾਂ ਖਾ ਕੇ ਲੋਕਾਂ ਨੂੰ ਦਿਖਾ ਕੇ ਪੈਸੇ ਇਕੱਠੇ ਕਰਦਾ ਹੈ।
ਇਨ੍ਹਾਂ ਚੀਜ਼ਾਂ 'ਚ ਰੇਤ, ਇੱਟਾਂ ਤੇ ਪੱਥਰ ਖਾਣਾ ਪਿਕੀਰੱਪਾ ਨੂੰ ਬਹੁਤ ਜ਼ਿਆਦਾ ਪਸੇਦ ਹੈ। ਜੇਕਰ ਉਸਨੂੰ ਚਿਕਨ ਖਾਣ ਦਾ ਲਾਲਚ ਦਿੱਤਾ ਜਾਵੇ ਤਾਂ ਵੀ ਉਹ ਇੱਟਾਂ ਖਾਣਾ ਪਸੰਦ ਕਰਦਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਪਿਕੀਰੱਪਾ ਦੇ ਦੰਦਾਂ 'ਤੇ ਕੋਈ ਅਸਰ ਨਹੀਂ ਹੁੰਦਾ। ਇੱਥੋਂ ਤੱਕ ਕਿ ਉਹ ਹੁਣ ਕਿੰਨਾਂ ਵੀ ਸਖਤ ਪੱਥਰ ਖਾ ਸਕਦਾ ਹੈ।
ਪਿਕੀਰੱਪਾ ਦੀ ਮਲਬਾ ਖਾਣ ਦੀ ਇਸ ਆਦਤ ਨੂੰ ਪਾਇਕਾ ਡਿਸਆਰਡਰ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ ਜੋ ਕਿ ਬਹੁਤ ਦੁਰਲੱਭ ਹੁੰਦੀ ਹੈ। ਇਸ ਕੰਡੀਸ਼ਨ 'ਚ ਮਰੀਜ਼ ਨੂੰ ਬਿਨਾਂ ਪੌਸ਼ਟਿਕ ਖਾਣੇ ਦੇ ਹੋਰ ਚੀਜ਼ਾਂ ਖਾਣ ਦੀ ਆਦਤ ਹੁੰਦੀ ਹੈ।
ਪਿਕੀਰੱਪਾ ਨੇ ਸਭ ਤੋਂ ਪਹਿਲਾਂ ਮਲਬਾ ਖਾਣਾ ਸ਼ੁਰੂ ਕੀਤਾ ਸੀ ਜੋ ਬੇਹੱਦ ਅਜੀਬ ਆਦਤ ਸੀ। ਇਸ ਤੋਂ ਬਾਅਦ ਉਹ ਕੰਧਾਂ ਚੱਟਣ ਲੱਗਾ। ਹਾਲਾਂਕਿ ਪਿਕੀਰੱਪਾ ਦੇ ਸਰੀਰ 'ਤੇ ਇਸਦਾ ਕੋਈ ਬੁਰਾ ਪ੍ਰਭਾਵ ਨਹੀਂ ਪਿਆ ਨਾ ਹੀ ਉਹ ਬਿਮਾਰ ਹੋਇਆ।
ਕਰਨਾਟਕ ਦਾ ਪਿਕੀਰੱਪਾ ਹੁਨਗੁੰਡੀ ਹੈ ਜੋ ਦਸ ਸਾਲ ਦੀ ਉਮਰ ਤੋਂ ਇਹ ਸਭ ਖਾ ਰਿਹਾ ਹੈ।
ਦੁਨੀਆਂ 'ਚ ਅਜਿਹੀਆਂ ਬਹੁਤ ਚੀਜ਼ਾਂ ਹਨ ਜਿਨ੍ਹਾਂ ਨੂੰ ਲੋਕ ਖਾਂਦੇ ਹਨ ਪਰ ਜਦੋਂ ਕੋਈ ਉਨ੍ਹਾਂ ਚੀਜ਼ਾਂ ਬਾਰੇ ਸੁਣਦਾ ਹੈ ਤਾਂ ਯਕੀਨ ਕਰਨਾ ਮੁਸ਼ਕਲ ਲੱਗਦਾ ਹੈ। ਅਜਿਹਾ ਇਕ ਇਨਸਾਨ ਹੈ ਜੋ ਰੋਜ਼ਾਨਾ ਇੱਟਾਂ, ਰੋੜੇ ਤੇ ਮਿੱਟੀ ਖਾਣ ਤੋਂ ਖੁਦ ਨੂੰ ਰੋਕ ਨਹੀਂ ਪਾਉਂਦਾ।