ਚੰਡੀਗੜ੍ਹ: 1939 ਵਿੱਚ ਇੰਗਲੈਂਡ ਤੇ ਦੱਖਣੀ ਅਫਰੀਕਾ ਦਰਮਿਆਨ ਇੱਕ 'ਬੇ-ਮਿਆਦੀ' ਟੈਸਟ ਮੈਚ ਖੇਡਿਆ ਗਿਆ ਸੀ ਜੋ 10 ਤਕ ਜਾਰੀ ਰਿਹਾ ਸੀ। ਖਾਸ ਗੱਲ ਇਹ ਰਹੀ ਕਿ ਇੰਨਾ ਲੰਮਾ ਸਮਾਂ ਖੇਡਣ ਤੋਂ ਬਾਅਦ ਵੀ ਇਹ ਮੈਚ ਬੇਨਤੀਜਾ ਰਿਹਾ ਸੀ। ਖੇਡ ਮਾਹਰਾਂ ਮੁਤਾਬਕ ਇਹ ਮੈਚ ਹੋਰ ਵੀ ਲੰਮਾ ਚੱਲ ਸਕਦਾ ਸੀ ਪਰ ਇੰਗਲੈਂਡ ਨੂੰ ਜਾਣ ਵਾਲੇ ਪਾਣੀ ਵਾਲੇ ਜਹਾਜ਼ ਨੇ ਵਾਪਸ ਪਰਤਣਾ ਸੀ। ਇਹ ਇਤਿਹਾਸਕ ਮੈਚ 3 ਮਾਰਚ 1939 ਨੂੰ ਸ਼ੁਰੂ ਹੋਇਆ ਸੀ। 10 ਦਿਨਾਂ ਦੀ ਖੇਡ ਦੌਰਾਨ 1981 ਦੌੜਾਂ ਬਣਾਈਆਂ ਗਈਆਂ ਸਨ। ਇਸ ਮੈਚ ਨੂੰ ਗਿਨੀਜ਼ ਵਰਲਡ ਰਿਕਾਰਡਜ਼ ਵਿੱਚ ਵੀ ਦਰਜ ਕੀਤਾ ਗਿਆ ਹੈ।