Lottery News:  ਨੀਂਦ 'ਚ ਦੇਖਿਆ ਸੁਫਨਾ ਵਿਅਕਤੀ 'ਤੇ ਇੰਨਾ ਮਿਹਰਬਾਨ ਹੋਇਆ ਕਿ ਕੁਝ ਹੀ ਮਿੰਟਾਂ 'ਚ ਉਸ ਨੂੰ ਕਰੋੜਾਂ ਦਾ ਮਾਲਕ ਬਣਾ ਦਿੱਤਾ। ਇਹ ਕਹਾਣੀ ਲਾਟਰੀ (Lottery) ਦੀ ਹੈ। ਦਰਅਸਲ, ਇੱਕ ਵਿਅਕਤੀ ਨੇ ਆਪਣੀ ਨੀਂਦ 'ਚ ਸੁਪਨੇ ਵਿੱਚ ਇੱਕ ਨੰਬਰ ਦੇਖਿਆ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੇ ਸਵੇਰੇ ਉੱਠ ਕੇ ਉਸੇ ਨੰਬਰ ਦੀ ਲਾਟਰੀ ਟਿਕਟ ਖਰੀਦੀ ਅਤੇ ਨਤੀਜਾ ਆਉਣ ਤੋਂ ਬਾਅਦ ਉਹ 2 ਕਰੋੜ ਦਾ ਮਾਲਕ ਬਣ ਗਿਆ।


ਜਾਣਕਾਰੀ ਮੁਤਾਬਕ ਇਹ ਸਾਰਾ ਮਾਮਲਾ ਅਮਰੀਕਾ (America) ਦਾ ਹੈ। ਵਰਜੀਨੀਆ (Virginia) 'ਚ ਰਹਿਣ ਵਾਲਾ ਅਲੋਂਜ਼ੋ ਕੋਲਮੈਨ (Alonzo Coleman) ਨਾਮ ਦਾ ਵਿਅਕਤੀ ਇਸ ਪੂਰੇ ਕਿੱਸੇ ਤੋਂ ਬਾਅਦ ਸੁਰਖੀਆਂ 'ਚ ਹੈ। ਅਲੋਂਜ਼ੋ ਕੋਲਮੈਨ ਦੇ ਅਨੁਸਾਰ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਲਾਟਰੀ ਦੀ ਟਿਕਟ ਖਰੀਦੇਗਾ ਜਾਂ ਕਦੇ ਜਿੱਤ ਵੀ ਜਾਵੇਗਾ। ਅਲੋਂਜ਼ੋ ਨੇ ਦੱਸਿਆ ਕਿ ਉਸ ਨੇ ਸੁਫਨੇ 'ਚ ਇੱਕ ਨੰਬਰ ਦੇਖਿਆ ਸੀ ਅਤੇ ਸਵੇਰੇ ਉੱਠਦੇ ਹੀ ਬਗੈਰ ਸੋਚੇ-ਸਮਝੇ ਉਸੇ ਨੰਬਰ ਦੀ ਲਾਟਰੀ ਟਿਕਟ ਖਰੀਦ ਲਈ।


ਸਿਰਫ਼ ਇੰਨੇ ਰੁਪਏ 'ਚ ਖਰੀਦੀ ਸੀ ਲਾਟਰੀ


ਅਲੋਂਜ਼ੋ ਕੋਲਮੈਨ ਨੇ ਕਿਹਾ ਕਿ ਮੈਂ ਟਿਕਟ ਖਰੀਦੀ ਸੀ, ਪਰ ਮੈਂ ਸੋਚਿਆ ਨਹੀਂ ਸੀ ਕਿ ਮੈਂ ਇਨਾਮ ਜਿੱਤਾਂਗਾ। ਹਾਲਾਂਕਿ ਕੁਝ ਸਮੇਂ ਬਾਅਦ ਨਤੀਜਾ ਸਾਹਮਣੇ ਆਇਆ ਅਤੇ ਉਸ ਨੇ 2 ਕਰੋੜ ਦੀ ਲਾਟਰੀ ਜਿੱਤ ਲਈ ਸੀ। ਅਲੋਂਜ਼ੋ ਕੋਲਮੈਨ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਟਿਕਟ ਸਿਰਫ਼ 2 ਡਾਲਰ 'ਚ ਖਰੀਦੀ ਸੀ। ਇਕ ਰਿਪੋਰਟ ਮੁਤਾਬਕ ਇਸ ਲਾਟਰੀ ਦੀ ਟਿਕਟ ਕਰੀਬ 40 ਲੱਖ ਲੋਕਾਂ ਨੇ ਖਰੀਦੀ ਸੀ, ਜਿਸ 'ਚੋਂ ਅਲੋਂਜ਼ੋ ਜੇਤੂ ਬਣਿਆ।


 


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ