ਸੈਲਫੀ ਦੇ ਚੱਕਰ 'ਚ ਮੁੱਖ ਮੰਤਰੀ ਦੀ ਪਤਨੀ ਦਾ ਖ਼ਤਰਨਾਕ ਕਾਰਾ, ਵੀਡੀਓ ਵਾਇਰਲ
ਏਬੀਪੀ ਸਾਂਝਾ | 21 Oct 2018 01:54 PM (IST)
1
ਕਰੂਜ਼ ’ਤੇ ਮੌਜੂਦ ਅੰਮ੍ਰਿਤਾ ਦੇ ਬਾਡੀਗਾਰਡ ਤੇ ਡੀਐਸਪੀ ਉਨ੍ਹਾਂ ਨੂੰ ਇਸ ਜਾਨਲੇਵਾ ਸਟੰਟ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਇਸ ਦੇ ਬਾਵਜੂਦ ਅਮ੍ਰਿਤਾ ਨੇ ਸੈਲਫੀ ਦੇ ਚੱਕਰ ਵਿੱਚ ਆਪਣੀ ਜਾਨ ਵੀ ਜ਼ੋਖ਼ਮ ਵਿੱਚ ਪਾ ਦਿੱਤੀ।
2
ਇਸ ਦੌਰਾਨ ਸੁਰੱਖਿਆ ਕਰਮੀਆਂ ਦੇ ਹੋਸ਼ ਉੱਡ ਗਏ। ਮੁੱਖ ਮੰਤਰੀ ਦੀ ਪਤਨੀ ਅੰਮ੍ਰਿਤਾ ਫਡਨਵੀਸ ਜਿੱਥੇ ਖੜ੍ਹੀ ਸੀ, ਉੱਥੋਂ ਪਾਣੀ ਕਾਫੀ ਕਰੀਬ ਸੀ ਤੇ ਇਹ ਬੇਹੱਦ ਜਾਨਲੇਵਾ ਸਾਬਤ ਹੋ ਸਕਦਾ ਸੀ।
3
ਆਪਣੀ ਜਾਨ ਤਲੀ ’ਤੇ ਧਰ ਕੇ ਜਹਾਜ਼ ਦੇ ਸਿਰੇ ’ਤੇ ਪਹੁੰਚ ਗਈ ਤੇ ਸੈਲਫੀ ਲੈਣ ਲੱਗੀ।
4
ਕਰੂਜ਼ ’ਤੇ ਯਾਤਰਾ ਦੌਰਾਨ ਸੀਐਮ ਤੇ ਕੇਂਦਰੀ ਮੰਤਰੀ ਸਫ਼ਰ ਦਾ ਆਨੰਦ ਮਾਣ ਰਹੇ ਸੀ ਕਿ ਸੀਐਮ ਦੀ ਪਤਨੀ ਨੂੰ ਸੈਲਫੀ ਲੈਣ ਦਾ ਖ਼ੁਮਾਰ ਚੜ੍ਹ ਗਿਆ।
5
ਕਰੂਜ਼ ਦੇ ਉਦਘਾਟਨ ਮੌਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ, ਉਨ੍ਹਾਂ ਦੀ ਪਤਨੀ ਤੇ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ।
6
ਸ਼ਨੀਵਾਰ ਨੂੰ ਮੁੰਬਈ ਤੋਂ ਗੋਆ ਵਿਚਾਲੇ ਡੋਮੈਸਟਿਕ ਕਰੂਜ਼ ਸੇਵਾ ਦੀ ਸ਼ੁਰੂਆਤ ਮੌਕੇ ਜਾਨਲੇਵਾ ਸਟੰਟ ਵੇਖਣ ਨੂੰ ਮਿਲਿਆ।