ਅੰਮ੍ਰਿਤਸਰ ਤ੍ਰਾਸਦੀ ’ਚ ਜਾਨ ਗਵਾਉਣ ਵਾਲਿਆਂ ਦਾ ਆਖ਼ਰੀ ਸਫ਼ਰ, ਇਨ੍ਹਾਂ ਨੇ ਕਿਹਾ ਅਲਵਿਦਾ
ਏਬੀਪੀ ਸਾਂਝਾ | 20 Oct 2018 08:29 PM (IST)
1
ਅੱਧੇ ਨਾਲੋਂ ਵੱਧ ਮ੍ਰਿਤਕਾਂ ਦੀਆਂ ਅੰਤਮ ਰਸਮਾਂ ਕਰ ਦਿੱਤੀਆਂ ਗਈਆਂ ਹਨ ਜਦਕਿ ਬਾਕੀ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕੀਤਾ ਜਾਵੇਗਾ।
2
ਹਾਦਸੇ 'ਚ ਕਾਫੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਵੀ ਲਪੇਟ ਵਿੱਚ ਆਏ, ਜਿਨ੍ਹਾਂ ਵਿੱਚੋਂ ਚਾਰ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਉੱਤਰ ਪ੍ਰਦੇਸ਼ ਰਵਾਨਾ ਕਰ ਦਿੱਤਾ ਗਿਆ। ਅੰਮ੍ਰਿਤਸਰ ਵਿੱਚ ਵੱਖ-ਵੱਖ ਥਾਈਂ ਸਮੂਹਕ ਸਸਕਾਰ ਕੀਤੇ ਗਏ।
3
ਸ਼ਹਿਰ ਦੇ ਦੁਰਗਿਆਨਾ ਮੰਦਰ ਵਿੱਚ 29 ਜਣਿਆਂ ਦੀ ਚਿਖ਼ਾ ਨੂੰ ਅਗਨੀ ਦਿਖਾਈ ਗਈ। ਪੰਜ ਲਾਸ਼ਾਂ ਦਾ ਸਸਕਾਰ ਮੋਹਕਮਪੁਰਾ ਵਿੱਚ ਕੀਤਾ ਗਿਆ, ਜਦਕਿ ਦੋ ਮ੍ਰਿਤਕਾਂ ਦੀਆਂ ਅੰਤਮ ਰਸਮਾਂ ਬਾਬਾ ਸ਼ਹੀਦਾਂ ਦੇ ਸ਼ਮਸ਼ਾਨ ਘਾਟ ਵਿੱਚ ਕੀਤੀਆਂ ਗਈਆਂ।
4
ਅੰਮ੍ਰਿਤਸਰ: ਸ਼ਹਿਰ ਦੇ ਜੌੜਾ ਫਾਟਕ ਨੇੜੇ ਬੀਤੀ ਰਾਤ ਦੁਸਹਿਰਾ ਦੇਖਣ ਆਏ ਲੋਕਾਂ 'ਤੇ ਰੇਲ ਚੜ੍ਹਨ ਕਾਰਨ 59 ਮੌਤਾਂ ਹੋ ਗਈਆਂ। ਬਾਅਦ ਦੁਪਹਿਰ ਹਾਦਸੇ ਵਿੱਚ ਮਾਰੇ ਗਏ 36 ਲੋਕਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਹੈ।