ਅੰਮ੍ਰਿਤਸਰ ਰੇਲ ਹਾਦਸੇ 'ਚ ਇਨ੍ਹਾਂ ਲੋਕਾਂ ਦੇ ਪਰਿਵਾਰ ਤਬਾਹ
ਵੇਖੋ ਹੋਰ ਤਸਵੀਰਾਂ
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਹਾਦਸੇ ਦੀ ਤਫਤੀਸ਼ ਵਿੱਚ ਵੀ ਯੋਗਦਾਨ ਦੇ ਰਹੀ ਹੈ।
ਇਸ ਹਾਲਤ ਵਿੱਚ ਪੰਜਾਬ ਪੁਲਿਸ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸੁਵਿਧਾ ਦੇ ਰਹੀ ਹੈ। ਅੰਮ੍ਰਿਤਸਰ ਦੇ ਐਸਪੀ ਲਖਬੀਰ ਸਿੰਘ ਨੇ ਕਿਹਾ ਕਿ ਮੁਰਦਾ ਘਰ ਤੋਂ ਪੀੜਤ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾਏਗੀ।
ਢਾਈ ਸਾਲਾਂ ਦੀ ਕੁੜੀ ਤੇ ਪੰਜ ਸਾਲ ਦਾ ਮੁੰਡਾ ਦੋਨੋਂ ਹੀ ਬੱਚੇ ਰੇਲ ਦੇ ਥੱਲੇ ਆ ਕੇ ਖਾਮੋਸ਼ ਹੋ ਗਏ। ਰਿਸ਼ਤੇਦਾਰਾਂ ਦਿੱਤੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਇੱਕ ਹੋਰ ਰਿਸ਼ਤੇਦਾਰ ਵੀ ਦੁਸਹਿਰਾ ਦੇਖਣ ਉਨ੍ਹਾਂ ਦੇ ਨਾਲ ਗਿਆ ਸੀ, ਜਿਸ ਦੀ ਉਨ੍ਹਾਂ ਦੇ ਬੱਚਿਆਂ ਨਾਲ ਹੀ ਮੌਤ ਹੋ ਗਈ।
ਦੂਜੇ ਪਾਸੇ ਇੱਕ ਪਰਿਵਾਰ ਅਜਿਹਾ ਵੀ ਸੀ, ਜਿਸਦੇ ਪੰਜ ਮੈਂਬਰ ਦੁਸਹਿਰਾ ਸਮਾਗਮ ਵੇਖਣ ਗਏ ਸੀ, ਪਰ ਵਾਪਸ ਆਏ ਦੋ। ਇੱਕ ਪਾਸੇ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਮੋਰਚਰੀ ਵਿੱਚ ਪਈਆਂ ਹਨ, ਤੇ ਉਨ੍ਹਾਂ ਦੇ ਮਾਂ-ਪਿਉ ਹਸਪਤਾਲ ਦੀ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਹਨ।
ਦੁਸਹਿਰੇ ਮਨਾਉਣ ਗਏ 19 ਸਾਲ ਦੇ ਮਨੀਸ਼ ਦੇ ਪਿਤਾ ਨੂੰ ਹਾਲੇ ਵੀ ਉਸਦੇ ਘਰ ਪਰਤਣ ਦੀ ਉਮੀਦ ਹੈ। ਮੁਰਦਾ ਘਰ ਦੇ ਬਾਹਰ ਬੈਠੇ ਵਿਜੇ ਕੁਮਾਰ ਨੂੰ ਹੁਣ ਵੀ ਆਸ ਹੈ ਕਿ ਉਸ ਦਾ ਬੇਟਾ ਮਨੀਸ਼ ਜਿਊਂਦਾ ਹੈ ਤੇ ਘਰ ਵਾਪਿਸ ਆ ਜਾਏਗਾ।
ਭਿਆਨਕ ਰੇਲ ਹਾਦਸੇ ਨੇ ਸੁਨੀਲ ਤੋਂ ਉਸਦਾ ਭਰਾ ਖੋਹ ਲਿਆ। ਹਾਦਸੇ ਨੂੰ ਲੈ ਕੇ ਪੀੜਤ ਸੁਨੀਲ ਕੁਮਾਰ ਨੇ ਪ੍ਰਸ਼ਾਸਨ ’ਤੇ ਵੱਡੇ ਇਲਜ਼ਾਮ ਲਏ ਸਨ। ਸੁਨੀਲ ਕੁਮਾਰ ਨੇ ਕਿਹਾ ਕਿ ਜੇ ਪ੍ਰਸਾਸ਼ਨ ਇਸ ਚੀਜ਼ ਦਾ ਧਿਆਨ ਰੱਖਦਾ ਤਾਂ ਸ਼ਾਇਦ ਅੱਜ ਉਸ ਦਾ ਭਰਾ ਉਸ ਦੇ ਨਾਲ ਹੁੰਦਾ।
ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਪੰਜ-ਪੰਜ ਲੱਖ ਤੇ ਕੇਂਦਰ ਤੋਂ ਦੋ-ਦੋ ਲੱਖ ਰੁਪਏ ਦੀ ਮਾਲੀ ਮਦਦ ਮਿਲਣ ਦਾ ਐਲਾਨ ਹੋਇਆ ਹੈ। ਮੋਦੀ ਸਰਕਾਰ ਨੇ ਜ਼ਖ਼ਮੀਆਂ ਨੂੰ ਵੀ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ ਜਦਕਿ ਕੈਪਟਨ ਸਰਕਾਰ ਨੇ ਮੁਫ਼ਤ ਇਲਾਜ ਦੇਣ ਦਾ ਐਲਾਨ ਕੀਤਾ ਹੈ।
ਦਲਬੀਰ ਦੀ 8 ਮਹੀਨਿਆਂ ਦੀ ਬੱਚੀ ਹੈ।
ਇਸ ਘਟਨਾ ਨੇ ਸਚਮੁਚ ਹੀ ਘਰਾਂ ਦੇ ਘਰ ਤਬਾਹ ਕਰ ਦਿੱਤੇ। ਤਿੰਨ ਭੈਣਾਂ ਦਾ ਇਕਲੌਤਾ ਭਰਾ ਰਮੇਸ਼ ਵੀ ਕੱਲ੍ਹ ਸ਼ਾਮ ਦਾ ਰਾਵਣ ਦਹਿਨ ਦੇਖਣ ਗਿਆ ਸੀ। ਰਮੇਸ਼ ਰੇਲਵੇ ਟਰੈਕ ’ਤੇ ਖੜ੍ਹਾ ਹੋ ਕੇ ਰਾਵਣ ਦਹਿਣ ਦੇਖ ਰਿਹਾ ਸੀ। ਇਸੇ ਦੌਰਾਨ ਤੇਜ਼ ਰਫ਼ਤਾਰ ਖ਼ੂਨੀ ਟਰੇਨ ਗੁਜ਼ਰੀ ਤੇ ਰਮੇਸ਼ ਨੂੰ ਆਪਣੀ ਚਪੇਟ ਵਿੱਚ ਲੈ ਲਿਆ।