ਪਛਾਣ ਪੱਤਰ ਚੁੱਕ 59 ਮ੍ਰਿਤਕਾਂ ਵਿੱਚੋਂ ਆਪਣਿਆਂ ਦੀ ਸ਼ਨਾਖ਼ਤ ਕਰ ਰਹੇ ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤ
ਏਬੀਪੀ ਸਾਂਝਾ | 20 Oct 2018 11:56 AM (IST)
1
ਪ੍ਰਸ਼ਾਸਨ ਨੇ 0183-2421050 ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤਾਂ ਜੋ ਅਣਪਛਾਤਿਆਂ ਦੀ ਸ਼ਨਾਖ਼ਤ ਹੋ ਸਕੇ।
2
ਲੋਕ ਹਾਲੇ ਤਕ ਇਸ ਸਹਿਮ ਵਿੱਚੋਂ ਹੀ ਨਹੀਂ ਨਿੱਕਲੇ ਹਨ ਕਿ ਜਿਨ੍ਹਾਂ ਦਾ ਹੱਥ ਫੜ ਕੇ ਉਹ ਦੁਸਹਿਰਾ ਦੇਖਣ ਗਏ ਸਨ, ਉਹ ਹੁਣ ਇਸ ਜਹਾਨੋਂ ਤੁਰ ਗਏ ਹਨ। ਕਈ ਆਪਣਿਆਂ ਨੂੰ ਜ਼ਿੰਦਗੀ ਤੇ ਮੌਤ ਦਰਮਿਆਨ ਬੇਵੱਸ ਹੋ ਕੇ ਵੇਖ ਰਹੇ ਹਨ।
3
ਅੰਮ੍ਰਿਤਸਰ ਵਿੱਚ ਦੁਸਹਿਰਾ ਦੇਖ ਰਹੇ ਲੋਕਾਂ ਦੇ ਰੇਲ ਹੇਠਾਂ ਆਉਣ ਕਾਰਨ ਮੌਤਾਂ ਦੀ ਗਿਣਤੀ 59 ਹੋ ਚੁੱਕੀ ਹੈ। ਮ੍ਰਿਤਕਾਂ ਵਿੱਚੋਂ 39 ਦੀ ਸ਼ਨਾਖ਼ਤ ਹੋ ਚੁੱਕੀ ਹੈ, ਜਦਕਿ 20 ਲਾਸ਼ਾਂ ਦੀ ਪਛਾਣ ਲਈ ਲੋਕ ਹਸਪਤਾਲਾਂ ਦੇ ਗੇੜੇ ਮਾਰ ਰਹੇ ਹਨ।
4
ਹਸਪਤਾਲ ਵਿੱਚ ਪਛਾਣੇ ਜਾ ਚੁੱਕੇ 39 ਵਿੱਚੋਂ 29 ਜਣਿਆਂ ਦਾ ਪੋਸਟਮਾਰਟਮ ਕੀਤਾ ਜਾ ਚੁੱਕਾ ਹੈ।
5
ਪਰ ਹਾਲੇ ਵੀ ਕਈ ਜਣੇ ਅਜਿਹੇ ਹਨ, ਜਿਨ੍ਹਾਂ ਨੂੰ ਆਪਣੇ ਸਕੇ-ਸਬੰਧੀਆਂ ਬਾਰੇ ਕੋਈ ਉੱਘ-ਸੁੱਖ ਨਹੀਂ।
6
ਲੋਕ ਆਪਣੇ ਸਕੇ ਸਬੰਧੀਆਂ ਦੀ ਭਾਲ ਵਿੱਚ ਉਨ੍ਹਾਂ ਦੇ ਸ਼ਨਾਖ਼ਤੀ ਕਾਰਡ ਚੁੱਕ ਕੇ ਵੱਖ-ਵੱਖ ਹਸਪਤਾਲਾਂ ਵਿੱਚ ਜਾ ਰਹੇ ਹਨ।