ਸਰਪੰਚ ਦਾ ਜੁਗਾੜ: ਅਸਲੀ ਦਾ ਵਾਅਦਾ ਕਰ ਰੈਲੀ 'ਚ ਲਿਆਂਦਾ ਨਕਲੀ ਵਿਰਾਟ ਕੋਹਲੀ
ਏਬੀਪੀ ਸਾਂਝਾ | 28 May 2018 01:58 PM (IST)
ਮੁੰਬਈ: ਰਾਜਨੀਤਕ ਨੇਤਾਵਾਂ ਨੇ ਚੋਣ ਰੈਲੀਆਂ 'ਚ ਵੱਡਾ ਇਕੱਠ ਕਰਨ ਲਈ ਹੁਣ ਨਵੇਂ ਤਰੀਕੇ ਅਜਮਾਉਣੇ ਸ਼ੁਰੂ ਕਰ ਦਿੱਤੇ ਹਨ। ਮਹਾਰਾਸ਼ਟਰ 'ਚ ਪੰਚਾਇਤੀ ਚੋਣਾਂ ਦੌਰਾਨ ਇੱਕ ਉਮੀਦਵਾਰ ਵੱਲੋਂ ਇਕੱਠ ਲਈ ਲੋਕਾਂ ਨਾਲ ਚੋਣ ਸਭਾ ਦੌਰਾਨ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੂੰ ਲਿਆਉਣ ਦਾ ਵਾਅਦਾ ਕੀਤੇ ਜਾਣ ਦੀ ਖ਼ਬਰ ਹੈ। ਰੈਲੀ ਵਾਲੇ ਦਿਨ ਨੇਤਾ ਨੇ ਵਿਰਾਟ ਕੋਹਲੀ ਦੀ ਥਾਂ ਉਨ੍ਹਾਂ ਦਾ ਹਮਸ਼ਕਲ ਲਿਆ ਖੜ੍ਹਾ ਕੀਤਾ ਫਾਇਨੈਂਸੀਅਲ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਮਹਾਰਾਸ਼ਟਰ 'ਚ ਸਰਪੰਚੀ ਦੀ ਚੋਣ ਲੜ ਰਹੇ ਵਿਠਲ ਗਨਪਤ ਘਵਾਤੇ ਨੇ 25 ਮਈ ਨੂੰ ਚੋਣ ਰੈਲੀ 'ਚ ਕੋਹਲੀ ਨੂੰ ਬਲਾਉਣ ਦੇ ਵਾਅਦੇ ਤੋਂ ਬਾਅਦ ਇਲਾਕੇ 'ਚ ਹਰ ਪਾਸੇ ਪੋਸਟਰ ਤੱਕ ਲਵਾ ਦਿੱਤੇ ਸਨ। ਵਿਰਾਟ ਕੋਹਲੀ ਨਾਲ ਸੈਲਫੀ ਲੈਣ ਦੇ ਚੱਕਰ 'ਚ 25 ਮਈ ਨੂੰ ਵੱਡੀ ਗਿਣਤੀ 'ਚ ਲੋਕ ਰੈਲੀ 'ਚ ਪਹੁੰਚੇ। ਵਿਰਾਟ ਕੋਹਲੀ ਦੀ ਥਾਂ ਲੋਕਾਂ ਨੂੰ ਉਸ ਵਰਗਾ ਦਿਖਾਈ ਦੇਣ ਵਾਲੇ ਇਲਸਾਨ ਨਾਲ ਹੀ ਫੋਟੋ ਖਿਚਵਾ ਕੇ ਸਬਰ ਕਰਨਾ ਪਿਆ। ਵਿਰਾਟ ਕੋਹਲੀ ਦੇ ਡੁਪਲੀਕੇਟ ਨਾਲ ਲੋਕਾਂ ਦੀ ਫੋਟੋ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋਈ ਹੈ।