ਨਵੀਂ ਦਿੱਲੀ: ਮੋਦੀ ਸਰਕਾਰ ਲਗਾਤਾਰ ਤੇਲ ਦੀਆਂ ਵਧ ਰਹੀਆਂ ਕੀਮਤਾਂ ਦੇ ਹੱਲ੍ਹ ਕੱਢੇ ਜਾਣ ਦੇ ਦਾਅਵੇ ਕਰ ਰਹੀ ਹੈ। ਇਨ੍ਹਾਂ ਦਾਅਵਿਆ ਦੇ ਵਿਚਾਲੇ ਅੱਜ ਲਗਾਤਾਰ ਪੰਦਰਵੇਂ ਦਿਨ ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ 'ਚ ਪੈਟ੍ਰਲ ਦੀ ਕੀਮਤ 80 ਤੋਂ 86 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ।


ਨਵੀਆਂ ਕੀਮਤਾਂ ਮੁਤਾਬਕ ਦਿੱਲੀ 'ਚ ਪੈਟ੍ਰੋਲ ਦੀ ਕੀਮਤ 15 ਪੈਸੇ ਦੇ ਵਾਧੇ ਨਾਲ 78 ਰੁਪਏ 27 ਪੈਸੇ ਪ੍ਰਤੀ ਲੀਟਰ ਹੋ ਗਈ ਹੈ ਜਦਕਿ ਕਲਕੱਤੇ 'ਚ 80 ਰੁਪਏ 91 ਪੈਸੇ, ਮੁੰਬਈ 'ਚ 86 ਰੁਪਏ 8 ਪੈਸੇ ਤੇ ਚੇਨੱਈ 'ਚ 81 ਰੁਪਏ 26 ਪੈਸੈ ਪ੍ਰਤੀ ਲੀਟਰ ਪੈਟ੍ਰੋਲ ਦੀ ਕੀਮਤ ਹੈ।

ਦੂਜੇ ਪਾਸੇ ਡੀਜ਼ਲ ਦੀਆਂ ਕੀਮਤਾਂ 'ਚ ਵੀ ਅੱਜ 11 ਪੈਸੇ ਪ੍ਰਤੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ ਹੈ। ਪੈਟ੍ਰੋਲ ਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਪਿਛੇ ਕੱਚੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਸੀ ਪਰ ਪਿਛਲੇ ਹਫ਼ਤੇ ਅੰਤਰ-ਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਕੁੱਝ ਨਰਮੀ ਦਰਜ ਕੀਤੀ ਗਈ ਸੀ ਇਸਦੇ ਬਾਵਜੂਦ ਭਾਰਤ 'ਚ ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਨਿਰੰਤਰ ਵਾਧਾ ਜਾਰੀ ਹੈ।