ਨਵੀਂ ਦਿੱਲੀ: ਜਿਵੇਂ ਫ਼ਿਲਮ ਕੁਲੀ ਵਿੱਚ ਅਮਿਤਾਭ ਬੱਚਨ ਨੂੰ ਗੁੰਡਾ ਗੋਲ਼ੀ ਮਾਰਦਾ ਹੈ ਪਰ ਗੋਲ਼ੀ ਉਸ ਦੇ 786 ਨੰਬਰ ਦੇ ਬਿੱਲੇ 'ਤੇ ਵੱਜ ਜਾਂਦੀ ਹੈ ਤੇ ਉਹ ਬਚ ਜਾਂਦੇ ਹਨ। ਬਿਲਕੁਲ ਇਸੇ ਤਰ੍ਹਾਂ ਬਦਮਾਸ਼ਾਂ ਨੇ ਦੁਕਾਨ ਬੰਦ ਕਰ ਕੇ ਘਰ ਜਾ ਰਹੇ ਵਪਾਰੀ ਨੂੰ ਲੁੱਟਣ ਦੇ ਇਰਾਦੇ ਨਾਲ ਉਸ 'ਤੇ ਫਾਇਰ ਕੀਤਾ ਪਰ ਉਸ ਦੀ ਜੇਬ ਵਿੱਚ ਪਏ ਮੋਬਾਇਲ ਨੇ ਉਸ ਦੀ ਜਾਨ ਬਚਾ ਲਈ।
ਬੀਤੀ ਰਾਤ ਝਾਂਸੀ ਦੇ ਨਵਾਬਾਦ ਥਾਣਾ ਖੇਤਰ ਵਿੱਚ ਵਪਾਰੀ ਪ੍ਰੇਮ ਨਾਰਾਇਣ ਗੁਪਤਾ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਗਿਆ ਜਦ ਉਹ ਦੁਕਾਨ ਬੰਦ ਕਰ ਕੇ ਘਰ ਪਰਤ ਰਹੇ ਸਨ। ਪ੍ਰੇਮ ਨਾਰਾਇਣ ਨੇ ਜਿਵੇਂ ਹੀ ਆਪਣੇ ਸਕੂਟਰ ਨੂੰ ਅੱਗੇ ਵਧਾਇਆ ਬਦਮਾਸ਼ਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇੱਕ ਬਦਮਾਸ਼ ਨੇ ਗੋਲੀ ਚਲਾ ਦਿੱਤੀ।
ਇਸ ਤੋਂ ਬਾਅਦ ਪ੍ਰੇਮ ਨਾਰਾਇਣ ਉੱਥੋਂ ਦੌੜ ਗਏ। ਘਰ ਜਾ ਕੇ ਵੇਖਿਆ ਤਾਂ ਕਮੀਜ਼ ਵਿੱਚ ਮੋਰੀ ਹੋਇਆ ਪਈ ਸੀ। ਬਾਅਦ ਵਿੱਚ ਉਨ੍ਹਾਂ ਮੌਕੇ 'ਤੇ ਜਾ ਕੇ ਵੇਖਿਆ ਤਾਂ ਉਨ੍ਹਾਂ ਦਾ Mi ਕੰਪਨੀ ਦਾ ਮੋਬਾਇਲ ਵੀ ਲੱਭ ਗਿਆ।