ਦੋਵੇਂ ਸਮਾਰਟਫ਼ੋਨ ਕਈ ਆਫਰ ’ਤੇ ਭਾਰੀ ਛੋਟ ਨਾਲ ਗਾਹਕਾਂ ਲਈ ਉਪਲਬਧ ਹਨ। ਕੰਪਨੀ ਐਕਸਚੇਂਜ ਆਫਰ ਵਿੱਚ ਦੋਵਾਂ ਫ਼ੋਨ ’ਤੇ 11 ਹਜ਼ਾਰ ਰੁਪਏ ਦੀ ਛੋਟ ਦੇ ਰਹੀ ਹੈ।
ਰੈਡਮੀ ਨੋਟ 5 ਦੋ ਵੈਰੀਐਂਟ ਵਿੱਚ ਆਉਂਦਾ ਹੈ, ਪਹਿਲਾ 64 ਜੀਬੀ ਤੇ ਦੂਜਾ 32 ਜੀਬੀ, ਜਿਸ ਦੀ ਕੀਮਤ 11, 999 ਰੁਪਏ ਤੇ 9,999 ਰੁਪਏ ਹੈ। ਜੇ ਐਕਸਚੇਂਜ ਆਫਰ ਦੀ ਗੱਲ ਕੀਤੀ ਜਾਵੇ ਤਾਂ ਕੰਪਨੀ 64 ਜੀਬੀ ਵਾਲੇ ਵੇਰੀਐਂਟ ’ਤੇ 11 ਹਜ਼ਾਰ ਰੁਪਏ ਤਕ ਦੀ ਛੋਟ ਦੇ ਰਹੀ ਹੈ ਜਿਸ ਦੀ ਕੀਮਤ 999 ਰੁਪਏ ਹੋ ਰਹੀ ਹੈ। ਨਾਲ ਹੀ 32 ਜੀਬੀ ਵਾਲੇ ਵੈਰੀਐਂਟ ’ਤੇ ਵੀ 9 ਹਜ਼ਾਰ ਰੁਪਏ ਦੀ ਐਕਸਚੇਂਜ ਆਫਰ ਹੈ ਜਿਸ ਨਾਲ ਇਸ ਦੀ ਕੀਮਤ ਫਿਰ 999 ਰੁਪਏ ਹੋ ਰਹੀ ਹੈ। ਹਾਲਾਂਕਿ ਐਕਸਚੇਂਜ ਆਫਰ ਦੇ ਪੂਰਾ ਲਾਹਾ ਲੈਣ ਲਈ ਤੁਹਾਨੂੰ ਸਹੀ ਡਿਵਾਈਸ ਦੇਣੀ ਪਵੇਗੀ।
https://twitter.com/RedmiIndia/status/999628580421169152
ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਧਾਰਕਾਂ ਲਈ 5 ਫ਼ੀ ਸਦੀ ਦੀ ਵਾਧੂ ਛੋਟ ਦਿੱਤੀ ਜਾ ਰਹੀ ਹੈ। ਇਸ ਦਾ ਨਾਲ ਹੀ 582 ਰੁਪਏ ਦੀਆਂ ਮਹੀਨਾਵਾਰੀ ਕਿਸ਼ਤਾਂ ਵੀ ਉਪਲੱਬਧ ਹਨ।
ਦੂਜੇ ਆਫਰ ਵਿੱਚ ਫਲਿੱਪਕਾਰਟ ਰਿਲਾਇੰਸ ਜੀਓ ਟੈਲੀਕਾਮ ਆਪਰੇਟਰਾਂ ਨੂੰ 2200 ਰੁਪਏ ਦਾ ਕੈਸ਼ਬੈਕ ਵੀ ਦੇ ਰਿਹਾ ਹੈ। ਇਹ ਕੈਸ਼ਬੈਕ 50 ਰੁਪਏ ਦੇ 44 ਵਾਊਚਰਸ ਦੇ ਰੂਪ ’ਚ ਉਪਲਬਧ ਹੋਵੇਗਾ। ਇਸ ਪਿੱਛੋਂ 198 ਤੇ 299 ਰੁਪਏ ਦੇ ਰਿਚਾਰਜ ਕਰਾਉਂਦਿਆਂ ਹੀ ਵਾਊਚਰ ਸਿੱਧਾ ਤੁਹਾਡੇ ਜੀਓ ਖਾਤੇ ਵਿੱਚ ਚਲਾ ਜਾਵੇਗਾ ਜਿਸ ਨੂੰ ਬਾਅਦ ’ਚ ਰਿਚਾਰਜ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ।