ਨਵੀਂ ਦਿੱਲੀ: ਵਟਸਐਪ ਤੇ ਵਾਇਰਸ ਹੋ ਰਹੇ ਇਕ ਮੈਸੇਜ 'ਚ ਕਿਹਾ ਜਾ ਰਿਹਾ ਹੈ ਕਿ ਜੈਟ ਏਅਰਵੇਜ ਆਪਣੀ 25ਵੀਂ ਸਾਲਗਿਰ੍ਹਾ ਤੇ ਮੁਫ਼ਤ 'ਚ ਦੋ ਟਿਕਟ ਦੇ ਰਿਹਾ ਹੈ। ਹਾਲਾਕਿ ਇਸ ਮੈਸੇਜ ਦਾ ਖੁਲਾਸਾ ਕਰਦਿਆਂ ਜੈਟ ਏਅਰਵੇਜ ਨੇ ਟਵੀਟ ਕਰਦਿਆਂ ਇਸ ਮੈਸੇਜ ਨੂੰ ਫੇਕ ਕਰਾਰ ਦਿੱਤਾ ਤੇ ਨਾਲ ਹੀ ਦੱਸਿਆ ਕਿ ਜੈਟ ਏਅਰਵੇਜ ਵੱਲੋਂ ਅਜਿਹਾ ਕੋਈ ਮੈਸੇਜ ਸਰਕੂਲੇਟ ਨਹੀਂ ਕੀਤਾ ਗਿਆ।


https://twitter.com/jetairways/status/999159599239389184

ਦਰਅਸਲ ਵਾਇਰਸ ਹੋ ਰਹੇ ਮੈਸੇਜ 'ਚ ਦਿੱਤੇ ਲਿੰਕ ਤੇ ਕਲਿੱਕ ਕਰਦਿਆਂ ਹੀ ਇਕ ਯੂਆਰਐਲ www.jetairways.de. 'ਤੇ ਲੈ ਜਾਂਦਾ ਹੈ ਜਿਸਤੋਂ ਬਾਅਦ ਮੁਫ਼ਤ ਟਿਕਟ ਪਾਉਣ ਲਈ ਤਹਾਨੂੰ ਇਕ ਸਰਵੇ 'ਚ ਹਿੱਸਾ ਲੈਣ ਲਈ ਕਿਹਾ ਜਾਂਦਾ ਹੈ। ਸਰਵੇ ਪੂਰਾ ਹੋਣ 'ਤੇ ਯੂਜ਼ਰ ਕੋਲ ਇਕ ਮੈਸੇਜ ਫਲੈਸ਼ ਹੁੰਦਾ ਹੈ ਜਿਸ 'ਚ ਲਿਖਿਆ ਹੈ ਕਿ ਹੁਣ ਇਹ ਮੈਸੇਜ ਵਟਸਐਪ 'ਤੇ ਅੱਗੇ ਆਪਣੇ 20 ਦੋਸਤਾਂ ਨਾਲ ਸਾਂਝਾ ਕਰਨਾ ਹੈ। ਇਸਤੋਂ ਬਾਅਦ ਤਹਾਨੂੰ ਮੁਫਤ ਟਿਕਟ 24 ਤੋਂ 48 ਘੰਟਿਆਂ 'ਚ ਮੇਲ ਕਰ ਦਿੱਤਾ ਜਾਵੇਗਾ। ਹਾਲਾਕਿ ਪੂਰੀ ਪ੍ਰਕਿਰਿਆ ਦੌਰਾਨ ਕਿਤੇ ਵੀ ਯੂਜ਼ਰ ਦੀ ਮੇਲ ਆਈਡੀ ਦੀ ਮੰਗ ਨਹੀਂ ਕੀਤੀ ਗਈ।

ਇਥੇ ਦੱਸ ਦਈਏ ਕਿ ਅਕਸਰ ਹੀ ਅਜਿਹੇ ਫੇਕ ਮੈਸੇਜਸ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਨਿੱਜੀ ਡਾਟਾ ਤੇ ਬੈਂਕ ਅਕਾਊਂਟ ਦੀ ਜਾਣਕਾਰੀ ਵੀ ਚੋਰੀ ਹੋ ਸਕਦੀ ਹੈ। ਇਸ ਲਈ ਕਿਸੇ ਵੀ ਮੈਸੇਜ ਨੂੰ ਖੋਲ੍ਹਣ ਤੋਂ ਪਹਿਲਾਂ ਸਾਵਧਾਨੀ ਵਰਤੋ।