ਦੁੱਧ 'ਚ ਕੋਕ ਮਿਲਾ ਕੇ ਪੀਂਦਾ ਇਹ ਕਾਮੇਡੀਅਨ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ
ਜੇਮਸ ਦਾ ਕਹਿਣਾ ਹੈ ਕਿ ਵਧੇਰੇ ਲੋਕਾਂ ਨੂੰ ਜਿੱਥੇ ਇਹ ਆਈਡੀਆ ਪਸੰਦ ਨਹੀਂ ਆਇਆ, ਉੱਥੇ ਹੀ ਕਈਆਂ ਨੂੰ ਇਹ ਕਾਫੀ ਪਸੰਦ ਆਇਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਟੇਸਟ ਆਈਸਕ੍ਰੀਮ ਜਿਹਾ ਹੋ ਜਾਂਦਾ ਹੈ। ਇਸ ਨੂੰ ਬਣਾਉਣ ‘ਚ ਵੀ ਮਹਿਜ਼ 10 ਮਿੰਟ ਲੱਗਦੇ ਹਨ।
ਜੇਮਸ ਨੇ ਦੱਸਿਆ ਕਿ ਉਹ 100 ਫੀਸਦੀ ਰੀਅਲ ਡ੍ਰਿੰਕ ਹੈ। ਜੇਮਸ ਦੀ ਇਸ ਪੋਸਟ ‘ਤੇ ਕਈ ਕੁਮੈਂਟ ਆ ਰਹੇ ਹਨ। ਹੁਣ ਜੇਮਸ ਦੀ ਇਹ ਪੋਸਟ ਕਾਫੀ ਵਾਈਰਲ ਹੋ ਰਹੀ ਹੈ। ਹਜ਼ਾਰਾਂ ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਲਾਈਕ ਵੀ ਕੀਤਾ ਹੈ।
ਅਜਿਹਾ ਕਰਦੇ ਹੋਏ ਉਨ੍ਹਾਂ ਨੇ ਆਪਣੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਵੀ ਕੀਤੀਆਂ ਹਨ। ਇੰਨਾ ਹੀ ਨਹੀਂ ਜੇਮਸ ਦੇ ਡੈਡ ਤੇ ਭੈਣ ਵੀ ਇਸ ਡ੍ਰਿੰਕ ਨੂੰ ਖੂਬ ਪਸੰਦ ਕਰਦੇ ਹਨ।
ਅਸਲ ‘ਚ ਇੱਕ ਕਾਮੇਡੀਅਨ ਰਾਈਟਰ ਜੇਮਸ ਨੇ ਟਵੀਟ ਕਰ ਇਹ ਕਬੂਲ ਕੀਤਾ ਹੈ ਕਿ ਉਹ ਦੁੱਧ ‘ਚ ਕੋਕ ਮਿਕਸ ਕਰਕੇ ਪੀਂਦੇ ਹਨ।
ਤੁਸੀਂ ਕਈ ਤਰ੍ਹਾਂ ਦੇ ਸ਼ੇਕ ਪੀਤੇ ਹੋਣਗੇ ਤੇ ਕਈ ਲੋਕਾਂ ਨੂੰ ਦੁੱਧ ‘ਚ ਕੁਝ ਨਾ ਕੁਝ ਮਿਕਸ ਕਰਕੇ ਪੀਣ ਦੀ ਆਦਤ ਹੁੰਦੀ ਹੈ। ਕੀ ਤਸੀਂ ਕਦੇ ਮਿਲਕ ਕੋਕ ਸੁਣਿਆ ਹੈ? ਜੀ ਹਾਂ ਅੱਜਕੱਲ੍ਹ ਟਵਿਟਰ ‘ਤੇ ਇਹ ਕਾਫੀ ਟ੍ਰੈਂਡ ਕਰ ਰਿਹਾ ਹੈ।