ਬ੍ਰਾਜ਼ੀਲ ਦੇ ਡਾਕਿਊਮੈਂਟਰੀ ਫਿਲਮ ਨਿਰਮਾਤਾ ਅਰਨੇਸਟੋ ਗਾਲੀਓਟੋ ਨੇ ਅਜਿਹਾ ਕੁਝ ਕੀਤਾ ਜੋ ਲੋਕਾਂ ਦਾ ਸਭ ਤੋਂ ਭੈੜਾ ਸੁਪਨਾ ਹੋਵੇਗਾ। ਉਸਨੇ ਆਪਣਾ ਆਈਫੋਨ ਜਹਾਜ਼ ਤੋਂ ਹੇਠ ਸੁੱਟ ਦਿੱਤਾ। ਤੁਹਾਨੂੰ ਸ਼ਾਈਦ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਸ ਦਾ ਫੋਨ ਸਿਰਫ ਸੁਰੱਖਿਅਤ ਨਹੀਂ ਮਿਲਿਆ ਸਗੋਂ ਇਸ ਘਟਨਾ ਦੀ ਵੀਡੀਓ ਵੀ ਇਸ 'ਚ ਰਿਕਾਰਡ ਹੋਈ।


ਨਿਊਜ਼ ਵੈਬਸਾਈਟ 9ਟੂ 5 ਮੈਕ ਮੁਤਾਬਕ, ਫਿਲਮ ਨਿਰਮਾਤਾ ਅਤੇ ਵਾਤਾਵਰਣ ਪ੍ਰੇਮੀ ਸ਼ੁੱਕਰਵਾਰ ਨੂੰ ਰੀਓ ਡੀ ਜਨੇਰੀਓ ਦੇ ਕਾਬੋ ਫ੍ਰਾਈ ਵਿੱਚ ਇੱਕ ਸਮੁੰਦਰ ਕੰਢੇ ਜਾ ਰਹੇ ਸੀ, ਜਦੋਂ ਉਨ੍ਹਾਂ ਨੇ ਆਪਣੇ ਆਈਫੋਨ 6S ਨੂੰ ਇੱਕ ਛੋਟੇ ਜਹਾਜ਼ ਦੀ ਖਿੜਕੀ ਦੇ ਬਾਹਰ ਰੱਖ ਦਿੱਤਾ।

ਤੇਜ਼ ਹਵਾਵਾਂ ਨੇ ਉਸ ਦਾ ਫੋਨ ਸੁੱਟ ਦਿੱਤਾ ਅਤੇ ਗਾਲੀਓਟੋ ਨੇ ਸ਼ੁਰੂ ਵਿੱਚ ਸੋਚਿਆ ਕਿ ਉਸਨੇ ਇਸ ਨੂੰ ਸਦਾ ਲਈ ਗਵਾ ਦਿੱਤਾ। ਪਰ ਇੱਕ ਵੀਡੀਓ ਨੂੰ ਉਸਨੇ ਯੂਟਿਊਬ 'ਤੇ ਸਾਂਝਾ ਕੀਤਾ। ਇਹ ਉਸ ਪਲ ਰਿਕਾਰਡ ਹੋਇਆ ਜਦੋਂ ਉਸ ਨੇ ਆਈਫੋਨ ਸੁੱਟਿਆ। ਵੀਡੀਓ ਨੂੰ ਇੱਕ ਸਿੰਗਲ ਇੰਜਨ ਜਹਾਜ਼ ਦੇ ਕੈਬਿਨ ਵਿੱਚ ਲੱਗੇ ਕੈਮਰੇ ਵਿੱਚ ਕੈਦ ਕੀਤਾ ਗਿਆ।

ਵੀਡੀਓ ਦੇਖੋ:



ਜਦੋਂ ਕਿ ਫਿਲਮ ਨਿਰਮਾਤਾ ਨੇ ਪਹਿਲਾਂ ਸੋਚਿਆ ਸੀ ਕਿ ਉਹ ਆਪਣਾ ਫੋਨ ਗੁਆ ​​ਚੁੱਕਿਆ ਹੈ, ਜਦੋਂ ਉਸਨੇ ਜੀਪੀਐਸ ਟਰੈਕਿੰਗ ਦੀ ਵਰਤੋਂ ਕੀਤੀ, ਤਾਂ ਉਸਨੇ ਫੋਨ ਇੱਕ ਬੀਚ ਦੇ ਨੇੜੇ ਡਿੱਗਿਆ ਮਿਲਿਆ। ਉਹ ਆਪਣੇ ਸਮਾਰਟਫੋਨ ਨੂੰ ਮੁੜ ਪ੍ਰਾਪਤ ਕਰਨ ਲਈ ਲੋਕੇਸ਼ਨ 'ਤੇ ਪਹੁੰਚਿਆ ਤੇ ਇਹ ਵੇਖ ਕੇ ਹੈਰਾਨ ਹੋਇਆ ਕਿ 300 ਮੀਟਰ (984 ਫੁੱਟ) ਤੋਂ ਡਿੱਗਣ ਦੇ ਬਾਅਦ ਵੀ ਫੋਨ ਬਚ ਗਿਆ।

ਗਾਲੀਓਟੋ ਨੇ ਜੀ1 ਰਾਹੀਂ ਕਿਹਾ, '15 ਸਕਿੰਟਾਂ 'ਚ ਇਹ ਜ਼ਮੀਨ ਨਾਲ ਟੱਕਰਾਅ ਗਿਆ। ਇਹ ਪਾਣੀ ਤੋਂ 200 ਮੀਟਰ ਦੀ ਦੂਰੀ 'ਤੇ ਸੀ। ਇਹ ਸਕ੍ਰੀਨ ਦੇ ਨਾਲ ਡਿੱਗਿਆ ਅਤੇ ਡੇਢ ਘੰਟੇ ਤੱਕ ਰਿਕਾਰਡਿੰਗ ਜਾਰੀ ਰਹੀ। ਮੇਰੇ ਖਿਆਲ ਵਿਚ ਸੂਰਜ ਨੇ ਇਸ ਨੂੰ ਚਾਰਜ ਕੀਤਾ, ਕਿਉਂਕਿ ਜਦੋਂ ਅਸੀਂ ਫੋਨ ਨੂੰ ਠੀਕ ਕਰਨ ਪਹੁੰਚੇ ਸੀ।

ABP ਨਿਊਜ਼ ’ਤੇ ਆਹਮੋ-ਸਾਹਮਣੇ ਹੋਏ ਕਿਸਾਨ ਲੀਡਰ ਤੇ ਮੰਤਰੀ, ਲੱਗੀ ਸਵਾਲਾਂ ਦੀ ਝੜੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904