ਮਾਲਕ ਨੇ ਕੁੱਤੇ ਨੂੰ ਦਿੱਤਾ ਧੋਖਾ, ਦੇਖੋ ਇਮੋਸ਼ਨਲ ਵੀਡੀਓ
ਏਬੀਪੀ ਸਾਂਝਾ | 28 Dec 2018 07:47 PM (IST)
ਨਵੀਂ ਦਿੱਲੀ: ਯੂਟਿਊਬ 'ਤੇ ਇੱਕ ਭਾਵਨਾਤਮਕ ਵੀਡੀਓ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਵਿੱਚ ਆਦਮੀ ਆਪਣੇ ਪਾਲਤੂ ਕੁੱਤੇ ਨੂੰ ਸੜਕ 'ਤੇ ਇਕੱਲਾ ਛੱਡ ਕੇ ਫਰਾਰ ਹੋ ਜਾਂਦਾ ਹੈ। ਪਹਿਲਾਂ ਉਸ ਨੂੰ ਜਾਪਦਾ ਹੈ ਕਿ ਉਸ ਦਾ ਮਾਲਕ ਉਸ ਨੂੰ ਘੁਮਾਉਣ ਲੈ ਕੇ ਆਇਆ ਹੈ, ਪਰ ਹਕੀਕਤ ਕੁਝ ਹੋਰ ਵਾਪਰਦੀ ਹੈ। ਜਦ ਹੀ ਕੁੱਤਾ ਸਮਝਦਾ ਹੈ ਕਿ ਉਸ ਦਾ ਮਾਲਕ ਉਸ ਨੂੰ ਛੱਡ ਰਿਹਾ ਹੈ ਤਾਂ ਉਹ ਉਸ ਦੀ ਕਾਰ ਦੇ ਅੱਗੇ ਪਿੱਛੇ ਦੌੜਨ ਲੱਗਦਾ ਹੈ। ਆਪਣੇ ਪਾਲਤੂ ਕੁੱਤੇ ਦੀਆਂ ਇਹ ਹਰਕਤਾਂ 'ਤੇ ਵੀ ਉਸ ਦੇ ਮਾਲਕ ਦਾ ਦਿਲ ਨਹੀਂ ਪਿਘਲਦਾ ਤੇ ਉਹ ਉੱਥੋਂ ਚਲਾ ਜਾਂਦਾ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ, ਜਿਸ ਦੀ ਵੀਡੀਓ ਹੇਠਾਂ ਦੇਖੀ ਜਾ ਸਕਦੀ ਹੈ। ਯੂਟਿਊਬ 'ਤੇ ਸਾਂਝੀ ਕੀਤੀ ਵੀਡੀਓ ਨੂੰ ਕਾਫੀ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਅੱਗੇ ਸ਼ੇਅਰ ਕੀਤਾ ਹੈ। ਵਾਇਰਲ ਹੋਣ ਤੋਂ ਬਾਅਦ ਪਤਾ ਲੱਗਾ ਕਿ ਇਹ ਘਟਨਾ ਇੰਗਲੈਂਡ ਦੀ ਹੈ। ਯੂਕੇ ਦੇ ਟ੍ਰੇਂਥਮ ਦੇ ਪੈਸੇਫਿਕ ਰੋਡ 'ਤੇ ਮਾਲਕ ਨੇ ਆਪਣੇ ਕੁੱਤੇ ਨੂੰ ਧੋਖਾ ਦਿੱਤਾ। ਹੁਣ ਕੁੱਤੇ ਨੂੰ ਬੋਰਡਿੰਗ ਕੈਨਲਜ਼ ਵਿੱਚ ਰੱਖਿਆ ਗਿਆ ਹੈ, ਜਿੱਥੇ ਉਸ ਦਾ ਨਾਂਅ ਸਨੂਪ ਰੱਖਿਆ ਗਿਆ ਹੈ।