ਕੀ ਕਿਸੇ ਇਨਸਾਨ ਦੇ ਦੰਦ ਤੇ ਜਬਾੜਾ ਇੰਨਾ ਮਜ਼ਬੂਤ ਹੋ ਸਕਦਾ ਹੈ ਕਿ ਉਹ ਆਪਣੇ ਦੰਦਾਂ ਦੀ ਮਦਦ ਨਾਲ ਇੱਕ ਵੱਡਾ ਮੇਜ ਚੁੱਕ ਸਕੇ? ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੈਰਾਨ ਕਰਨ ਵਾਲੀ ਕਹਾਣੀ ਦੱਸ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਇੱਕ ਵਾਰ ਜ਼ਰੂਰ ਹੱਕੇ ਬੱਕੇ ਰਹਿ ਜਾਓਗੇ। ਇੱਕ ਵਿਅਕਤੀ ਦੇ ਦੰਦਾਂ 'ਚ ਇੰਨੀ ਤਕਤ ਹੈ ਕਿ ਉਸ ਨੇ ਮੇਜ ਤੇ ਮਹਿਲਾਂ ਨੂੰ ਬੈਠਾ ਕੇ ਮੇਜ ਦੰਦਾਂ ਨਾਲ ਚੁੱਕਿਆ ਤੇ ਇੰਨਾ ਹੀ ਨਹੀਂ ਮੇਜ ਚੁੱਕ ਕੇ ਤੁਰਿਆ ਵੀ।ਸਪੇਨ ਦੇ ਮੈਡਰਿਡ 'ਚ ਫਰਵਰੀ 2008 'ਚ ਬਣਾਇਆ ਗਿਆ ਇਹ ਵਿਸ਼ਵ ਰਿਕਾਰਡ ਆਪਣੇ ਆਪ 'ਚ ਇੱਕ ਅਨੌਖੀ ਗੱਲ ਹੈ।
ਕਿਸੇ ਮੇਜ ਨੂੰ ਹੱਥਾਂ ਨਾਲ ਚੁੱਕਣਾ ਵੀ ਬਹੁਤ ਮੁਸ਼ਕਲ ਹੁੰਦਾ ਹੈ। ਸਾਡੇ ਘਰਾਂ ਵਿਚ ਮੇਜ ਨੂੰ ਤਬਦੀਲ ਕਰਨ ਲਈ ਅਕਸਰ ਸਾਨੂੰ ਦੋ ਲੋਕਾਂ ਦੀ ਲੋੜ ਪੈਂਦੀ ਹੈ।ਪਰ ਜਾਰਜਿਸ ਕ੍ਰਿਸਟਨ ਨਾਮ ਦੇ ਇੱਕ ਵਿਅਕਤੀ ਨੇ 12 ਕਿਲੋ ਭਾਰ ਵਾਲੀ ਮੇਜ 'ਤੇ 50 ਕਿਲੋ ਦੀ ਨੌਜਵਾਨ ਮਹਿਲਾ ਨੂੰ ਬੈਠਾ ਆਪਣੇ ਦੰਦਾਂ ਨਾਲ ਚੁੱਕਿਆ।

ਜਾਰਜ ਕ੍ਰਿਸਟੀਨ ਨੇ ਇਸ ਟੇਬਲ ਨੂੰ ਸਿਰਫ ਆਪਣੇ ਦੰਦਾਂ ਨਾਲ ਚੁਕਿਆ ਹੀ ਨਹੀਂ ਬਲਕਿ 11.80 ਮੀਟਰ ਦੀ ਦੂਰੀ ਵੀ ਤੈਅ ਕੀਤੀ ਯਾਨੀ 38 ਫੁੱਟ 8 ਇੰਚ। ਸਪੇਨ ਵਿੱਚ ਸ਼ੋਅ ਨੂੰ 'ਲੋਅ ਸ਼ੋਅ ਦੇਈ ਰਿਕਾਰਡ' ਕਿਹਾ ਜਾਂਦਾ ਸੀ, ਜਿਸ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਦਰਜ ਕੀਤਾ ਗਿਆ ਸੀ। ਉਸਨੇ ਆਪਣੇ ਦੰਦਾਂ ਨਾਲ ਕੁਲ 62 ਕਿੱਲੋ ਭਾਰ ਚੁੱਕਿਆ।
ਦੱਸ ਦੇਈਏ ਕਿ ਭਾਰਤ ਵਿੱਚ ਵੀ ਹਥੌੜਾ ਹੈਡਮੈਨ ਨਾਮ ਦੇ ਇੱਕ ਵਿਅਕਤੀ ਅਤੇ ਖਤਰਨਾਕ ਸਟੰਟ ਦੇ ਰਾਜੇ ਧਰਮਿੰਦਰ ਨੇ ਆਪਣੇ ਦੰਦਾਂ ਦੀ ਤਾਕਤ ਦਿਖਾ ਕੇ ਇਤਿਹਾਸ ਰਚਿਆ ਸੀ। ਬਿਹਾਰ ਦੇ ਕੈਮੂਰ ਜ਼ਿਲ੍ਹੇ ਦਾ ਰਹਿਣ ਵਾਲੇ ਇਸ ਵਿਅਕਤੀ ਨੇ ਇੱਕ ਮਿੰਟ ਵਿੱਚ 15 ਲੋਹੇ ਦੀਆਂ ਸਲਾਖਾਂ ਨੂੰ ਦੰਦਾਂ ਨਾਲ ਮੋੜ ਕੇ ਅਮਰੀਕਾ ਦਾ ਰਿਕਾਰਡ ਤੋੜ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਉਸ ਨੇ ਸਿਰ ਤੇ ਲੋਹੇ ਦੀਆਂ ਸਲਾਖਾਂ ਮੋੜਨ ਦਾ ਗਿੰਨੀਜ਼ ਬੁੱਕ ਵਿੱਚ ਵਿਸ਼ਵ ਰਿਕਾਰਡ ਦਰਜ ਕੀਤਾ ਸੀ।