ਗਊਸ਼ਾਲਾ 'ਚ ਬੰਦੇ ਨੇ ਕੀਤਾ 7 ਗਊਆਂ ਨਾਲ ਬਲਾਤਕਾਰ, ਲੱਗੀ ਇਹ ਧਾਰਾ
ਏਬੀਪੀ ਸਾਂਝਾ | 22 May 2019 09:30 PM (IST)
ਆਪਣੀ ਸਫਾਈ ਵਿੱਚ ਮੁਲਜ਼ਮ ਨੇ ਦੱਸਿਆ ਕਿ ਉਸ ਨੂੰ ਕੁਝ ਵੀ ਪਤਾ ਨਹੀਂ ਉਸ ਨੇ ਕੀ ਕੀਤਾ, ਕਿਉਂਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ। ਮੁਲਜ਼ਮ ਨੇ ਇਹ ਵੀ ਕਿਹਾ ਕਿ ਉਸ ਨੂੰ ਸਿਰਫ ਇਹ ਯਾਦ ਹੈ ਕਿ ਉਸ ਨੂੰ ਕੁੱਟਿਆ ਗਿਆ ਸੀ।
ਸੰਕੇਤਕ ਤਸਵੀਰ
ਅਯੁੱਧਿਆ: ਉੱਤਰ ਪ੍ਰਦੇਸ਼ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਕਿ ਇੱਕ ਵਿਅਕਤੀ ਨੇ ਇੱਥੇ ਸੱਤ ਗਊਆਂ ਨਾਲ ਬਲਾਤਕਾਰ ਕੀਤਾ ਹੈ। ਸੀਸੀਟੀਵੀ ਦੀ ਮਦਦ ਨਾਲ ਗਊਸ਼ਾਲਾ ਦੇ ਵਲੰਟੀਅਰਜ਼ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਤੇ ਚੰਗੀ ਭੁਗਤ ਸੰਵਾਰੀ। ਇਸ ਮਾਮਲੇ ਵਿੱਚ ਪੁਲਿਸ ਨੇ ਕੇਸ ਦਰਜ ਕਰ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਆਪਣੀ ਸਫਾਈ ਵਿੱਚ ਮੁਲਜ਼ਮ ਨੇ ਦੱਸਿਆ ਕਿ ਉਸ ਨੂੰ ਕੁਝ ਵੀ ਪਤਾ ਨਹੀਂ ਉਸ ਨੇ ਕੀ ਕੀਤਾ, ਕਿਉਂਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ। ਮੁਲਜ਼ਮ ਨੇ ਇਹ ਵੀ ਕਿਹਾ ਕਿ ਉਸ ਨੂੰ ਸਿਰਫ ਇਹ ਯਾਦ ਹੈ ਕਿ ਉਸ ਨੂੰ ਕੁੱਟਿਆ ਗਿਆ ਸੀ। ਅਯੁੱਧਿਆ ਦੇ ਐਸਐਸਪੀ ਜੋਗਿੰਦਰ ਕੁਮਾਰ ਨੇ ਦੱਸਿਆ ਕਿ ਗਊਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਰਾਜ ਕੁਮਾਰ ਨਾਂਅ ਦੇ ਮੁਲਜ਼ਮ ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 376 (ਬਲਾਤਕਾਰ) ਅਤੇ 511 (ਜੁਰਮ ਕਰਨ ਦੀ ਕੋਸ਼ਿਸ਼) ਦੇ ਨਾਲ-ਨਾਲ ਪਸ਼ੂਆਂ ਨਾਲ ਕਰੂਰਤਾ ਆਦਿ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।