ਅਹਿਮਦਾਬਾਦ: ਮੰਗਲਵਾਰ ਨੂੰ ਜਾਰੀ ਹੋਏ ਗੁਜਰਾਤ ਦੇ ਸਕੂਲਾਂ ਦੇ ਨਤੀਜਿਆਂ ਵਿੱਚ ਇਸ ਵਾਰ ਕਮਾਲ ਹੀ ਹੋ ਗਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜੱਦੀ ਸੂਬੇ ਵਿੱਚ ਦੇਖਿਆ ਗਿਆ ਹੈ ਕਿ 10ਵੀਂ ਜਮਾਤ ਦੇ 63 ਸਕੂਲਾਂ ਵਿੱਚ ਇੱਕ ਵੀ ਵਿਦਿਆਰਥੀ ਪਾਸ ਨਹੀਂ ਹੋ ਸਕਿਆ।


ਗੁਜਰਾਤ ਸੈਕੰਡਰੀ ਤੇ ਹਾਇਰ ਸੈਕੰਡਰੀ ਸਿੱਖਿਆ ਬੋਰਡ ਦੇ 63 ਸਕੂਲਾਂ ਦੇ ਸਾਰੇ ਹੀ ਵਿਦਿਆਰਥੀ ਫੇਲ੍ਹ ਹੋ ਗਏ। ਸੂਬੇ ਵਿੱਚ ਕੁੱਲ ਪਾਸ ਫੀਸਦ 66.97% ਰਹੀ। ਗੁਜਰਾਤ ਵਿੱਚ ਕੁੱਲ 8,22,823 ਵਿਦਿਆਰਥੀਆਂ ਨੇ 10ਵੀਂ ਦਾ ਇਮਤਿਹਾਨ ਦਿੱਤਾ ਸੀ, ਜਿਸ ਵਿੱਚੋਂ  5,51,023 ਵਿਦਿਆਰਥੀ ਪਾਸ ਹੋਏ ਅਤੇ 2,71,800‬ ਵਿਦਿਆਰਥੀ ਫੇਲ੍ਹ ਹੋ ਗਏ।

ਹਾਲਾਂਕਿ, ਸੂਬੇ ਵਿੱਚ 366 ਸਕੂਲਾਂ ਵਿੱਚ ਨਤੀਜਾ 100% ਵੀ ਰਿਹਾ, ਪਰ ਦੂਜੇ ਪਾਸੇ ਵੱਡੇ ਪੱਧਰ 'ਤੇ ਵਿਦਿਆਰਥੀ ਫੇਲ੍ਹ ਵੀ ਹੋਏ ਹਨ। ਅਜਿਹੇ ਵਿੱਚ ਗੁਜਰਾਤ ਦੇ ਹਰ ਤਰ੍ਹਾਂ ਦੇ ਵਿਕਾਸ ਮਾਡਲ 'ਤੇ ਸਵਾਲ ਉੱਠਣੇ ਸੁਭਾਵਿਕ ਹਨ, ਜਿਸ ਦਾ ਪ੍ਰਚਾਰ ਕਰਕੇ ਨਰੇਂਦਰ ਮੋਦੀ ਨੇ ਕੇਂਦਰ ਵਿੱਚ ਸਰਕਾਰ ਬਣਾਈ ਸੀ।

Education Loan Information:

Calculate Education Loan EMI