ਵਾਸ਼ਿੰਗਟਨ: ਅਰਬਪਤੀ ਨਿਵੇਸ਼ਕ ਤੇ ਪਰਉਪਕਾਰੀ ਰਾਬਰਟ ਸਮਿੱਛ ਅਟਲਾਂਟਾ ਦੇ ਮੋਰਹਾਊਸ ਕਾਲਜ ਤੋਂ ਇਸ ਸਾਲ ਗ੍ਰੈਜੂਏਸ਼ਨ ਕਰਨ ਵਾਲੇ 400 ਵਿਦਿਆਰਥੀਆਂ ਦਾ ਚਾਰ ਕਰੋੜ ਡਾਲਰ ਯਾਨੀ ਤਕਰੀਬਨ 280 ਕਰੋੜ ਰੁਪਏ ਦਾ ਪੜ੍ਹਾਈ ਕਰਜ਼ਾ ਚੁਕਾ ਦੇਣਗੇ। ਸਮਿੱਥ ਨੇ ਐਤਵਾਰ ਨੂੰ ਕਾਲਜ ਦੇ ਡਿਗਰੀ ਵੰਡ ਸਮਾਗਮ ਵਿੱਚ ਇਹ ਐਲਾਨ ਕੀਤਾ ਹੈ। ਸਮਿੱਥ ਵਿਸਟਾ ਇਕੂਇਟੀ ਪਾਰਟਨਰ ਦੇ ਫਾਊਂਡਰ ਤੇ ਸੀਈਓ ਹਨ। ਉਨ੍ਹਾਂ ਦੀ ਫਰਮ ਸਾਫਟਵੇਅਰ, ਡੇਟਾ ਅਤੇ ਤਕਨਾਲੋਜੀ ਨਾਲ ਜੁੜੀਆਂ ਕੰਪਨੀਆਂ ਨਿਵੇਸ਼ ਕਰਦੀਆਂ ਹਨ।

ਸਮਿੱਥ ਦੇ ਐਲਾਨ ਨਾਲ ਕਾਲਜ ਦੇ ਵਿਦਿਆਰਥੀ ਤੇ ਅਧਿਆਪਕ ਹੈਰਾਨ ਰਹਿ ਗਏ। ਕਾਲਜ ਦਾ ਕਹਿਣਾ ਹੈ ਕਿ ਹੁਣ ਤਕ ਦਾ ਸਭ ਤੋਂ ਵੱਡਾ ਤੋਹਫਾ ਹੈ। ਮੋਰਹਾਊਸ ਗ਼ੈਰ ਸ਼ਵੇਤ ਕਾਲਜ ਹੈ। ਸਮਿੱਥ ਖ਼ੁਦ ਵੀ ਗ਼ੈਰ ਸ਼ਵੇਤ ਹਨ। ਉਨ੍ਹਾਂ ਕਿਹਾ ਕਿ ਅੱਠ ਪੀੜ੍ਹੀਆਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ, ਇਸ ਲਈ ਮੇਰਾ ਪਰਿਵਾਰ ਕੁਝ ਯੋਗਦਾਨ ਪਾਉਣਾ ਚਾਹੁੰਦਾ ਹੈ।



ਇੱਕ ਵਿਦਿਆਰਥੀ ਨੇ ਹਿਸਾਬ ਲਾਇਆ ਸੀ ਕਿ ਦੋ ਲੱਖ ਡਾਲਰ ਦਾ ਕਰਜ਼ਾ ਚੁਕਾਉਣ ਲਈ ਉਸ ਨੂੰ ਤਕਰੀਬਨ 25 ਸਾਲ ਲੱਗ ਜਾਣਗੇ ਅਤੇ ਹਰ ਮਹੀਨੇ ਉਸ ਨੂੰ ਆਪਣੀ ਅੱਧੀ ਤਨਖ਼ਾਹ ਦੇਣੀ ਪਵੇਗੀ। ਇੱਕ ਅੰਦਾਜ਼ੇ ਮੁਤਾਬਕ ਅਮਰੀਕੀ ਵਿਦਿਆਰਥੀਆਂ 'ਤੇ 105 ਲੱਖ ਕਰੋੜ ਰੁਪਏ ਦਾ ਕਰਜ਼ ਹੈ।

ਉਸ ਨੇ ਕਿਹਾ ਕਿ ਅਜਿਹੇ ਵਿੱਚ ਸਮਿੱਥ ਦਾ ਐਲਾਨ ਬਹੁਤ ਹੀ ਫਾਇਦਾ ਦੇਵੇਗਾ। ਸਮਿੱਥ ਪਹਿਲਾਂ ਹੀ ਕਾਲਜ ਨੂੰ 15 ਲੱਖ ਡਾਲਰ (10.5 ਕਰੋੜ ਰੁਪਏ) ਦੇਣ ਦਾ ਐਲਾਨ ਕੀਤਾ। ਸਮਿੱਥ ਦੀ ਕੁੱਲ ਕਮਾਈ 4.47 ਅਰਬ ਡਾਲਰ (31,290 ਕਰੋੜ ਰੁਪਏ) ਹੈ, ਜਿਸ ਵਿੱਚੋਂ ਉਹ ਕੁਝ ਹਿੱਸਾ ਵਿਦਿਆਰਥੀਆਂ ਲਈ ਭੇਜ ਰਹੇ ਹਨ।

Education Loan Information:

Calculate Education Loan EMI