Bag Full Of Notes: ਤੁਸੀਂ ਇਮਾਨਦਾਰੀ ਦੀਆਂ ਕਈ ਮਿਸਾਲਾਂ ਸੁਣੀਆਂ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਇਮਾਨਦਾਰੀ ਦੀ ਐਸੀ ਮਿਸਾਲ ਦੱਸਣ ਜਾ ਰਹੇ ਹਾਂ ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਦੇ ਬਸੀਰਹਾਟ ਵਿੱਚ ਮੱਛੀ ਵੇਚਣ ਵਾਲੇ ਵਿਅਕਤੀ ਨੇ ਇਮਾਨਦਾਰੀ ਦੀ ਅਨੋਖੀ ਮਿਸਾਲ ਕਾਇਮ ਕੀਤੀ ਹੈ।
ਮੱਛੀ ਵਿਕਰੇਤਾ ਮੁਹੰਮਦ ਅੱਬੂ ਕਾਸ਼ੇਮ ਗਾਜ਼ੀ ਨੂੰ 3 ਸਾਲ ਪਹਿਲਾਂ ਸੜਕ 'ਤੇ ਨੋਟਾਂ ਨਾਲ ਭਰਿਆ ਬੈਗ ਮਿਲਿਆ (Bag Full Of Notes), ਜੋ ਉਸ ਨੇ ਆਪਣੇ ਕੋਲ ਰੱਖਿਆ ਸੀ। ਉਸ ਨੂੰ ਯਕੀਨ ਸੀ ਕਿ ਇੱਕ ਦਿਨ ਉਸ ਨੂੰ ਉਸ ਬੈਗ ਦਾ ਸਹੀ ਮਾਲਕ ਜ਼ਰੂਰ ਮਿਲੇਗਾ ਤੇ ਅਜਿਹਾ ਹੀ ਕੁਝ ਹੋਇਆ। ਅਸਲ ਮਾਲਕ ਨੂੰ ਲੱਭ ਕੇ ਅੱਬੂ ਨੇ ਪੈਸਿਆਂ ਨਾਲ ਭਰਿਆ ਬੈਗ ਵਾਪਸ ਕਰ ਦਿੱਤਾ।
ਅਧਿਆਪਕ ਨੇ ਪੈਸੇ ਵਾਪਸ ਮਿਲਣ ਦੀ ਉਮੀਦ ਛੱਡ ਦਿੱਤੀ ਸੀ
ਦੱਸ ਦੇਈਏ ਕਿ ਬਸੀਰਹਾਟ ਦੇ ਦੰਦੇਰਹਾਟ ਦੇ ਨਗੇਂਦਰ ਕੁਮਾਰ ਹਾਈ ਸਕੂਲ ਦੇ ਅਧਿਆਪਕ ਚੰਪਕ ਨੰਦੀ ਦਾ ਨੋਟਾਂ ਨਾਲ ਭਰਿਆ ਬੈਗ ਤਿੰਨ ਸਾਲ ਪਹਿਲਾਂ ਬਾਜ਼ਾਰ 'ਚ ਗੁੰਮ ਹੋ ਗਿਆ ਸੀ, ਜੋ ਵਾਰ-ਵਾਰ ਭਾਲ ਕਰਨ 'ਤੇ ਵੀ ਨਹੀਂ ਮਿਲਿਆ ਸੀ। ਇਸ ਤੋਂ ਬਾਅਦ ਚੰਪਕ ਨੇ ਉਮੀਦ ਛੱਡ ਦਿੱਤੀ ਸੀ ਕਿ ਉਸ ਨੂੰ ਉਸਦਾ ਬੈਗ ਵਾਪਸ ਮਿਲੇਗਾ। ਸਮੇਂ ਦੇ ਬੀਤਣ ਨਾਲ ਉਹ ਵੀ ਇਸ ਘਟਨਾ ਨੂੰ ਭੁੱਲ ਗਿਆ ਸੀ।
ਆਰਥਿਕ ਤੰਗੀ ਵਿੱਚ ਵੀ ਅੱਬੂ ਨੇ ਪੈਸਿਆਂ ਨੂੰ ਹੱਥ ਨਹੀਂ ਲਾਇਆ
ਪਰ ਮੱਛੀ ਵੇਚਣ ਵਾਲਾ ਮੁਹੰਮਦ ਅੱਬੂ ਕਾਸ਼ੇਮ ਗਾਜ਼ੀ ਇਸ ਘਟਨਾ ਨੂੰ ਨਹੀਂ ਭੁੱਲਿਆ। ਉਸ ਨੇ ਦੱਸਿਆ ਕਿ ਉਸ ਦਿਨ ਬਾਜ਼ਾਰ ਵਿਚ ਬਹੁਤ ਭੀੜ ਸੀ ਅਤੇ ਉਸ ਨੇ ਦੇਖਿਆ ਕਿ ਕੋਈ ਵਿਅਕਤੀ ਉਸ ਦੀ ਦੁਕਾਨ ਦੇ ਨੇੜੇ ਹੀ ਬੈਗ ਛੱਡ ਗਿਆ ਸੀ। ਜਦੋਂ ਕਈ ਦਿਨ ਤਲਾਸ਼ ਕਰਨ ਦੇ ਬਾਅਦ ਵੀ ਉਸ ਬੈਗ ਦਾ ਅਸਲੀ ਮਾਲਕ ਨਹੀਂ ਮਿਲਿਆ ਤਾਂ ਅੱਬੂ ਨੇ ਉਹ ਬੈਗ ਲੈ ਲਿਆ ਅਤੇ ਆਪਣੇ ਕੋਲ ਰੱਖ ਲਿਆ ਪਰ ਉਸ ਸਮੇਂ ਅੱਬੂ ਨੂੰ ਨਹੀਂ ਪਤਾ ਸੀ ਕਿ ਉਸ ਬੈਗ ਵਿੱਚ ਕੀ ਸੀ। ਬਾਅਦ 'ਚ ਅੱਬੂ ਨੇ ਬੈਗ ਖੋਲ੍ਹ ਕੇ ਦੇਖਿਆ ਤਾਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ। ਉਸ ਬੈਗ ਵਿੱਚ 70 ਹਜ਼ਾਰ ਰੁਪਏ ਸਨ, ਜਿਸ ਵਿੱਚ ਨੋਟਾਂ ਦੇ ਬੰਡਲ ਰੱਖੇ ਹੋਏ ਸਨ। ਉਸ ਨੇ ਉਹ ਬੈਗ ਆਪਣੀ ਪਤਨੀ ਨੂੰ ਰੱਖਣ ਲਈ ਦੇ ਦਿੱਤਾ, ਜੋ ਉਸ ਨੇ ਅਲਮਾਰੀ ਵਿੱਚ ਰੱਖਿਆ। ਇਸ ਤੋਂ ਬਾਅਦ ਲਾਕਡਾਊਨ ਦੌਰਾਨ ਜਦੋਂ ਅੱਬੂ ਦਾ ਕੰਮ ਬੰਦ ਹੋ ਗਿਆ ਸੀ ਤਾਂ ਵੀ ਉਸ ਨੇ ਪੈਸੇ ਨੂੰ ਹੱਥ ਨਹੀਂ ਲਾਇਆ।
ਇਸ ਤਰ੍ਹਾਂ ਪੈਸੇ ਦੇ ਅਸਲੀ ਮਾਲਕ ਦਾ ਪਤਾ ਲੱਗਾ
ਇਸ ਤੋਂ ਬਾਅਦ ਅਚਾਨਕ ਇਕ ਦਿਨ ਜਦੋਂ ਅੱਬੂ ਅਤੇ ਉਨ੍ਹਾਂ ਦੀ ਪਤਨੀ ਨੂੰ ਫਿਰ ਮਹਿਸੂਸ ਹੋਇਆ ਕਿ ਇੰਨੇ ਸਾਲਾਂ ਬਾਅਦ ਵੀ ਜਦੋਂ ਕੋਈ ਵੀ ਉਸ ਬੈਗ ਦਾ ਹੱਕਦਾਰ ਨਹੀਂ ਹੈ, ਤਾਂ ਉਨ੍ਹਾਂ ਨੇ ਉਹ ਪੈਸੇ ਮਸਜਿਦ ਨੂੰ ਦਾਨ ਕਰਨ ਬਾਰੇ ਸੋਚਿਆ। ਜਦੋਂ ਉਸ ਨੇ ਦੁਬਾਰਾ ਬੈਗ ਖੋਲ੍ਹ ਕੇ ਧਿਆਨ ਨਾਲ ਦੇਖਿਆ ਤਾਂ ਉਸ ਵਿਚ ਸਟੇਸ਼ਨਰੀ ਦੀ ਦੁਕਾਨ ਦਾ ਕੈਸ਼ ਮੈਮੋ ਪਿਆ ਹੋਇਆ ਸੀ। ਬੱਸ ਫਿਰ ਕੀ ਸੀ, ਬਿਨਾਂ ਦੇਰੀ ਕੀਤੇ ਅੱਬੂ ਨੋਟਾਂ ਨਾਲ ਭਰਿਆ ਬੈਗ ਲੈ ਕੇ ਉਸ ਦੁਕਾਨ 'ਤੇ ਪਹੁੰਚ ਗਿਆ ਅਤੇ ਪੁੱਛਣ 'ਤੇ ਪਤਾ ਲੱਗਾ ਕਿ ਬੈਗ ਚੰਪਕ ਨਾਂ ਦੇ ਉਸ ਅਧਿਆਪਕ ਦਾ ਹੈ, ਜਿਸ ਦੀ ਉਹ ਸਟੇਸ਼ਨਰੀ ਦੀ ਦੁਕਾਨ ਸੀ। 3 ਸਾਲ ਬਾਅਦ ਪੈਸੇ ਵਾਪਿਸ ਦੇਖ ਕੇ ਚੰਪਕ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਅਤੇ ਉਸਨੇ ਇਹ ਵੀ ਦੱਸਿਆ ਕਿ ਉਸ ਬੈਗ ਵਿੱਚ ਇੱਕ ਰੁਪਿਆ ਵੀ ਘੱਟ ਨਹੀਂ ਸੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਦੇ ਦੌਰ ਵਿੱਚ ਅਜਿਹੇ ਲੋਕਾਂ ਨੂੰ ਮਿਲਣਾ ਬਹੁਤ ਔਖਾ ਹੈ।
ਦੱਸ ਦਈਏ ਕਿ ਮੁਹੰਮਦ ਅੱਬੂ ਕਾਸ਼ੇਮ ਗਾਜ਼ੀ ਬਹੁਤ ਗਰੀਬ ਪਰਿਵਾਰ ਤੋਂ ਹੈ ਅਤੇ ਮੱਛੀ ਵੇਚ ਕੇ ਹੀ ਆਪਣਾ ਗੁਜ਼ਾਰਾ ਚਲਾਉਂਦਾ ਹੈ। ਉਸ ਦੀ ਇਮਾਨਦਾਰੀ ਦੇ ਮੱਦੇਨਜ਼ਰ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਸ਼ਾਇਦ ਹੀ ਕੋਈ ਅਜਿਹਾ ਹੋਵੇ ਜੋ ਉਸ ਦੀ ਤਾਰੀਫ਼ ਨਾ ਕਰਦਾ ਹੋਵੇ। ਅਧਿਆਪਕ ਚੰਪਕ ਦੀਆਂ ਕਈ ਬੇਨਤੀਆਂ ਤੋਂ ਬਾਅਦ ਮੁਹੰਮਦ ਅੱਬੂ ਕਾਸ਼ੇਮ ਗਾਜ਼ੀ ਨੇ 10 ਹਜ਼ਾਰ ਰੁਪਏ ਇਨਾਮ ਵਜੋਂ ਸਵੀਕਾਰ ਕੀਤੇ। ਇੰਨਾ ਹੀ ਨਹੀਂ ਬਸੀਰਹਾਟ ਥਾਣੇ ਦੇ ਆਈਸੀ ਸੁਰਿੰਦਰ ਸਿੰਘ ਨੇ ਵੀ ਅੱਬੂ ਨੂੰ ਬੁਲਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ।
ਇਮਾਨਦਾਰੀ ਦੀ ਅਨੌਖੀ ਮਿਸਾਲ: ਮੱਛੀ ਵੇਚਣ ਵਾਲੇ ਨੇ ਮੋੜਿਆ ਨੋਟਾਂ ਨਾਲ ਭਰਿਆ ਬੈਗ, 3 ਸਾਲ ਤੱਕ ਕੀਤੀ ਅਸਲ ਮਾਲਕ ਦੀ ਤਲਾਸ਼
abp sanjha
Updated at:
24 Apr 2022 04:25 PM (IST)
ਤੁਸੀਂ ਇਮਾਨਦਾਰੀ ਦੀਆਂ ਕਈ ਮਿਸਾਲਾਂ ਸੁਣੀਆਂ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਇਮਾਨਦਾਰੀ ਦੀ ਐਸੀ ਮਿਸਾਲ ਦੱਸਣ ਜਾ ਰਹੇ ਹਾਂ ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਸੰਕੇਤਕ ਤਸਵੀਰ
NEXT
PREV
Published at:
24 Apr 2022 04:25 PM (IST)
- - - - - - - - - Advertisement - - - - - - - - -