Russia Ukraine War- ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਮਾਰੀਉਪੋਲ ਸ਼ਹਿਰ 'ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਇਸ ਸਭ ਵਿਚਕਾਰ, ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਔਰਤਾਂ ਤੇ ਬੱਚੇ ਜ਼ਮੀਨਦੋਜ਼ ਸੁਰੰਗਾਂ ਵਿੱਚ ਲੁਕੇ ਹੋਏ ਹਨ ਤੇ ਲੰਬੇ ਸਮੇਂ ਤੋਂ ਬਾਹਰ ਨਹੀਂ ਆਏ ਹਨ। ਇਹ ਬੱਚੇ ਤੇ ਔਰਤਾਂ ਬਾਹਰ ਆਉਣਾ ਚਾਹੁੰਦੇ ਹਨ ਤੇ ਉਨ੍ਹਾਂ ਦਾ ਖਾਣਾ ਵੀ ਖਤਮ ਹੋ ਰਿਹਾ ਹੈ।
ਸ਼ਨੀਵਾਰ ਸਵੇਰੇ, ਯੂਕਰੇਨ ਦੇ ਨੈਸ਼ਨਲ ਗਾਰਡ ਦੇ ਮੈਂਬਰਾਂ ਨੇਅਜ਼ੋਵ ਰੈਜੀਮੈਂਟ ਦੇ ਇੱਕ ਪਲਾਂਟ ਵਿੱਚ ਲੁਕੇ ਹੋਏ ਲਗਭਗ ਦੋ ਦਰਜਨ ਔਰਤਾਂ ਤੇ ਬੱਚਿਆਂ ਦੀ ਵੀਡੀਓ ਫੁਟੇਜ ਜਾਰੀ ਕੀਤੀ। ਜਿਨ੍ਹਾਂ ਵਿੱਚੋਂ ਕੁਝ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਮਹੀਨਿਆਂ ਤੋਂ ਮਿੱਲ ਦੀ ਜ਼ਮੀਨਦੋਜ਼ ਸੁਰੰਗਾਂ ਵਿੱਚ ਪਨਾਹ ਲਈ ਹੋਈ ਹੈ ਅਤੇ ਲੰਬੇ ਸਮੇਂ ਤੋਂ ਬਾਹਰ ਨਹੀਂ ਆਏ। ਇਸ ਵੀਡੀਓ 'ਚ ਇਕ ਔਰਤ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਸਾਡਾ ਖਾਣਾ ਖਤਮ ਹੋ ਗਿਆ ਹੈ ਤੇ ਅਸੀਂ ਘਰ ਜਾਣਾ ਚਾਹੁੰਦੇ ਹਾਂ।
ਇਸ ਤੋਂ ਇਲਾਵਾ ਵੀਡੀਓ 'ਚ ਇੱਕ ਲੜਕਾ ਵੀ ਹੈ ਜੋ ਕਹਿ ਰਿਹਾ ਹੈ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਇੱਥੇ ਹੈ ਅਤੇ ਇੱਥੋਂ ਨਿਕਲਣਾ ਚਾਹੁੰਦਾ ਹੈ। ਵੀਡੀਓ ਵਿੱਚ ਉਹ ਕਹਿ ਰਿਹਾ ਹੈ ਕਿ ਮੈਂ ਸੂਰਜ ਨੂੰ ਦੇਖਣਾ ਚਾਹੁੰਦਾ ਹਾਂ, ਇੱਥੇ ਬਹੁਤ ਹਨੇਰਾ ਹੈ, ਬਾਹਰ ਵਰਗਾ ਮਾਹੌਲ ਨਹੀਂ ਹੈ। ਜਦੋਂ ਸਾਡੇ ਘਰ ਦੁਬਾਰਾ ਬਣਾਏ ਜਾਣਗੇ ਤਾਂ ਅਸੀਂ ਦੁਬਾਰਾ ਸ਼ਾਂਤੀ ਨਾਲ ਰਹਿ ਸਕਦੇ ਹਾਂ। ਯੂਕਰੇਨ ਨੂੰ ਜਿੱਤਣ ਦਿਓ, ਯੂਕਰੇਨ ਸਾਡਾ ਜੱਦੀ ਘਰ ਹੈ।
ਰੈਜੀਮੈਂਟ ਦੇ ਡਿਪਟੀ ਕਮਾਂਡਰ ਸਵਿਤੋਸਲਾਵ ਪਾਲਮਾਰ ਨੇ ਕਿਹਾ ਕਿ ਵੀਡੀਓ ਵੀਰਵਾਰ ਨੂੰ ਬਣਾਇਆ ਗਿਆ ਸੀ। ਉਸੇ ਦਿਨ ਰੂਸ ਨੇ ਮਾਰੀਉਪੋਲ ਦੇ ਬਾਕੀ ਹਿੱਸੇ ਉੱਤੇ ਜਿੱਤ ਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ, ਵੀਡੀਓ ਵਿੱਚ ਸਮੱਗਰੀ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ। ਯੂਕਰੇਨ ਦੇ ਅਧਿਕਾਰੀਆਂ ਮੁਤਾਬਕ ਮਾਰੀਉਪੋਲ ਵਿੱਚ 10 ਲੱਖ ਤੋਂ ਵੱਧ ਲੋਕ ਫਸੇ ਹੋਏ ਹਨ।
ਸੈਨਿਕ ਬੱਚਿਆਂ ਨੂੰ ਮਠਿਆਈਆਂ ਵੰਡ ਰਹੇ
ਅਜੋਵਸਤਲ ਦੀ ਫੁਟੇਜ ਵਿੱਚ ਸੈਨਿਕ ਬੱਚਿਆਂ ਨੂੰ ਮਠਿਆਈ ਦਿੰਦੇ ਨਜ਼ਰ ਆ ਰਹੇ ਹਨ। ਇਸ ਵਿੱਚ ਇੱਕ ਲੜਕੀ ਨੂੰ ਇਹ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ ਕਿ ਉਹਨੇ ਤੇ ਉਸ ਦੇ ਰਿਸ਼ਤੇਦਾਰਾਂ ਨੇ 27 ਫਰਵਰੀ ਨੂੰ ਘਰੋਂ ਨਿਕਲਣ ਤੋਂ ਬਾਅਦ ਨਾ ਖੁੱਲ੍ਹਾ ਅਸਮਾਨ ਅਤੇ ਨਾ ਹੀ ਸੂਰਜ ਦੇਖਿਆ ਹੈ। ਰੂਸੀ ਸੈਨਿਕਾਂ ਦੁਆਰਾ ਲਗਭਗ ਦੋ ਮਹੀਨਿਆਂ ਦੀ ਘੇਰਾਬੰਦੀ ਦੌਰਾਨ ਮਾਰੀਉਪੋਲ ਵਿੱਚ 20,000 ਤੋਂ ਵੱਧ ਨਾਗਰਿਕ ਮਾਰੇ ਗਏ ਹਨ।