ਨਵੀਂ ਦਿੱਲੀ: ਆਸਟਰੇਲੀਆ 'ਚ ਇੱਕ ਆਦਮੀ ਨੇ ਭਿਆਨਕ ਗਰਮੀ 'ਚ ਇੱਕ ਕਾਰ 'ਚ ਮੀਟ ਭੁੰਨ੍ਹ ਲਿਆ। ਪੱਛਮੀ ਆਸਟਰੇਲੀਆ ਦੇ ਪਰਥ 'ਚ ਸਟੂ ਪੇਂਗਲੀ ਨਾਂ ਦੇ ਵਿਅਕਤੀ ਨੇ ਆਪਣੀ ਲਾਲ ਡੈਟਸਨ ਕਾਰ 'ਚ ਤਕਰੀਬਨ 10 ਘੰਟਿਆਂ ਲਈ ਬੇਕਿੰਗ ਟਰੇਅ 'ਚ ਸੂਰ ਨੂੰ ਭੁੰਨ ਲਿਆ।



ਸਟੂ ਪੇਂਗਲੀ ਨੇ ਇਸ ਦੀਆਂ ਕੁਝ ਤਸਵੀਰਾਂ ਆਪਣੇ ਫੇਸਬੁੱਕ ਹੈਂਡਲ 'ਤੇ ਵੀ ਸ਼ੇਅਰ ਕੀਤੀਆਂ। ਇਸ ਨੂੰ ਸਾਂਝਾ ਕਰਦੇ ਹੋਏ, ਉਸ ਨੇ ਲਿਖਿਆ, "ਜਿਨ੍ਹਾਂ ਨੇ ਇਸ ਮਜ਼ੇਦਾਰ ਪ੍ਰਯੋਗ ਨੂੰ ਨਹੀਂ ਵੇਖਿਆ, ਉਨ੍ਹਾਂ ਨੂੰ ਦੱਸ ਦਿਆਂ, "ਮੈਂ ਕੱਲ੍ਹ ਆਪਣੀ ਪੁਰਾਣੀ ਡੈਟਸਨ ਕਾਰ '1.5 ਕਿਲੋ ਸੂਰ ਪਕਾਇਆ"। ਤੁਹਾਨੂੰ ਦੱਸ ਦੇਈਏ, ਉੱਥੇ ਤਾਪਮਾਨ 39 ਡਿਗਰੀ ਸੈਲਸੀਅਸ ਸੀ।




ਸਟੂ ਨੇ ਅੱਗੇ ਲਿਖਿਆ, “ਅੱਜ ਜਦੋਂ ਮੈਂ ਘਰ ਸੀ ਤਾਂ ਮੈਂ ਸਵੇਰ ਤੋਂ ਹੀ ਤਾਪਮਾਨ ਦੇਖ ਰਿਹਾ ਸੀ। ਤਾਪਮਾਨ 7 ਵਜੇ 30 ਡਿਗਰੀ ਸੀ, ਜੋ 10 ਵਜੇ 52 ਡਿਗਰੀ ਤੱਕ ਪਹੁੰਚ ਗਿਆ। ਇਸ ਤੋਂ ਬਾਅਦ ਦੁਪਹਿਰ 1 ਵਜੇ ਤੱਕ ਗੱਡੀ ਦੇ ਅੰਦਰ ਦਾ ਤਾਪਮਾਨ 81 ਡਿਗਰੀ ਤੱਕ ਪਹੁੰਚ ਗਿਆ।"

ਉਸ ਨੇ ਅੱਗੇ ਲਿਖਿਆ ਕਿ ਜੇ ਇਹ ਥੋੜ੍ਹੀ ਜਿਹੀ ਨਵੀਂ ਤੇ ਗੂੜ੍ਹੀ ਰੰਗ ਦੀ ਕਾਰ ਹੁੰਦੀ ਤਾਂ ਇਹ ਸ਼ਾਇਦ ਉੱਚੇ ਤਾਪਮਾਨ 'ਤੇ ਪਹੁੰਚ ਜਾਂਦੀ। ਇਸ ਨਾਲ ਸਟੂ ਨੇ ਆਪਣੀ ਪੋਸਟ 'ਚ ਲੋਕਾਂ ਨੂੰ ਚਿਤਾਵਨੀ ਦਿੰਦਿਆ ਕਿਹਾ, “ਆਪਣੀ ਗਰਮ ਕਾਰ 'ਚ ਕੋਈ ਵੀ ਅਜਿਹੀ ਚੀਜ਼ ਨਾ ਰੱਖੋ ਜੋ ਤੁਹਾਡੇ ਲਈ ਖਾਸ ਹੋਵੇ।"

ਆਸਟਰੇਲੀਆ ਦੇ ਮੌਸਮ ਵਿਗਿਆਨ ਬਿਊਰੋ ਮੁਤਾਬਕ ਪਰਥ 'ਚ ਇਸ ਮਹੀਨੇ 10 ਦਿਨਾਂ ਲਈ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਉੱਪਰ ਸੀ। ਏਬੀਸੀ ਗ੍ਰੇਟ ਸਾਉਥਰਨ ਨੇ ਆਪਣੇ ਫੇਸਬੁੱਕ 'ਤੇ ਸਟੂਅ ਦੇ ਮੀਟ ਦੀ ਪਕਾਏ ਜਾਣ ਦੀ ਵੀਡੀਓ ਸਾਂਝੀ ਕੀਤੀ ਹੈ।