ਨਵੀਂ ਦਿੱਲੀ: ਚੀਨ ਦੀ ਸਮਾਰਟਫੋਨ ਕੰਪਨੀ Vivo ਨੇ ਹਾਲ ਹੀ 'ਚ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ Vivo V17 ਲਾਂਚ ਕੀਤਾ ਹੈ। ਇਸ ਦੀ ਸੇਲ ਭਾਰਤ 'ਚ ਅੱਜ ਤੋਂ ਸ਼ੁਰੂ ਹੋ ਗਈ ਹੈ। ਗਾਹਕ ਇਸ ਨੂੰ Vivo.com ਤੋਂ ਇਲਾਵਾ ਐਮਜ਼ਾਨ ਤੇ ਫਲਿੱਪਕਾਰਟ ਤੋਂ ਖਰੀਦ ਸਕਦੇ ਹਨ। ਇਸ ਤੋਂ ਇਲਾਵਾ ਇਸ ਨੂੰ ਵੀਵੋ ਸਟੋਰ ਤੋਂ ਵੀ ਖਰੀਦਿਆ ਜਾ ਸਕਦਾ ਹੈ।

ਕੈਸ਼ਬੈਕ ਆਫਰ: ਇਸ ਨਾਲ ਡਿਸਕਾਉਂਟ ਵੀ ਦਿੱਤਾ ਜਾ ਰਿਹਾ ਹੈ। ਜੇ ਤੁਸੀਂ HDFC Bank, ICICI Bank ਜਾਂ IDFC Bank ਕਾਰਡ ਹੋਲਡਰ ਹੋ ਤਾਂ ਤੁਹਾਨੂੰ 5% ਕੈਸ਼ਬੈਕ ਮਿਲੇਗਾ। ਰਿਲਾਇੰਸ ਜੀਓ ਯੂਜ਼ਰਸ ਇਸ ਦੀ ਖਰੀਦ 'ਤੇ 12,000 ਰੁਪਏ ਦਾ ਲਾਭ ਲੈ ਸਕਦਾ ਹੈ।



ਡਿਸਪਲੇਅ: ਨਵੀਂ Vivo V17 'ਚ ਫੁੱਲ HD+ ਦੇ 6.38 ਇੰਚ ਦੀ ਸੁਪਰ ਐਮੋਲੇਡ ਡਿਸਪਲੇਅ 'ਚ ਯੂਜ਼ਰਸ ਨੂੰ ਫਿਲਮਾਂ, ਫੋਟੋਆਂ ਤੇ ਗੇਮਜ਼ ਖੇਡਣ ਦਾ ਬਿਲਕੁਲ ਨਵਾਂ ਤਜ਼ਰਬਾ ਮਿਲੇਗਾ। ਫੋਨ ਦਾ ਡਿਜ਼ਾਈਨ ਸਲੀਕ ਤੇ ਪ੍ਰੀਮੀਅਮ ਲੱਗ ਰਿਹਾ ਹੈ। ਇਸ ਦੀ ਬਾਡੀ ਪਲਾਸਟਿਕ 'ਚ ਬਣਾਇਆ ਗਈ ਹੈ।

ਕੈਮਰਾ: ਨਵੇਂ ਵੀਵੋ ਵੀ 17 ਦੇ ਰਿਅਰ 'ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ '48 ਮੈਗਾਪਿਕਸਲ ਦਾ AI ਪ੍ਰਾਇਮਰੀ ਸੈਂਸਰ, 8 ਮੈਗਾਪਿਕਸਲ ਦਾ ਸੁਪਰ ਵਾਈਡ ਐਂਗਲ ਲੈਂਜ਼, 2 ਮੈਗਾਪਿਕਸਲ ਦਾ ਲੈਂਸ ਤੇ 2 ਮੈਗਾਪਿਕਸਲ ਦਾ ਸੁਪਰ ਮੈਕਰੋ ਲੈਂਜ਼ ਸ਼ਾਮਲ ਹੈ। ਸਿਰਫ ਇੰਨਾ ਹੀ ਨਹੀਂ, ਸੈਲਫੀ ਲਵਰਸ ਲਈ ਇਸ ਦੇ ਫਰੰਟ '32 ਮੈਗਾਪਿਕਸਲ ਦਾ ਕੈਮਰਾ ਹੈ, ਜੋ ਸੁਪਰ ਨਾਈਟ ਸੈਲਫੀ ਮੋਡ ਨਾਲ ਲੈਸ ਹੈ।



ਪ੍ਰਫਾਰਮੈਂਸ: ਪ੍ਰਫਾਰਮੈਂਸ ਲਈ ਨਵਾਂ ਵੀਵੋ ਵੀ 17 ਆੱਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 675 ਪ੍ਰੋਸੈਸਰ ਨਾਲ ਲੈਸ ਹੈ। ਸੁਰੱਖਿਆ ਲਈ ਇਸ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ। ਬੈਟਰੀ ਦੀ ਗੱਲ ਕਰੀਏ ਤਾਂ ਇਸ ਦੀ ਬੈਟਰੀ 4,500 mAh ਦੀ ਹੈ, ਜੋ ਡਿਊਲ ਇੰਜਣ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ।

ਇਹ ਫੋਨ ਫਨਟਚ ਓਐਸ 9.2 'ਤੇ ਕੰਮ ਕਰਦਾ ਹੈ, ਜੋ ਐਂਡਰਾਇਡ 9 ਪਾਈ 'ਤੇ ਅਧਾਰਤ ਹੈ। ਕੁਨੈਕਟੀਵਿਟੀ ਲਈ ਬਲੂਟੁੱਥ 5.0, ਡਿਊਲ 4 ਜੀ, ਡਿਊਲ ਬੈਂਡ ਵਾਈ-ਫਾਈ, ਯੂਐਸਬੀ ਟਾਈਪ-ਸੀ ਪੋਰਟ ਵਰਗੇ ਫੀਚਰਸ ਦਿੱਤੇ ਗਏ ਹਨ।