ਕੁੱਤੇ ਦੇ ਮੂੰਹ ਤੇ ਟੇਪ ਲਪੇਟਣ ਵਾਲੇ ਵਿਅਕਤੀ ਨੂੰ ਪੰਜ ਸਾਲ ਦੀ ਕੈਦ
ਏਬੀਪੀ ਸਾਂਝਾ | 27 Mar 2017 10:07 AM (IST)
1
2
3
4
5
6
ਇਸ ਮਾਮਲੇ ਵਿਚ ਕੁੱਤਾ ਕਾਫ਼ੀ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਸੀ। ਟੇਪ ਨਾਲ ਉਸ ਦੀ ਜੀਭ ਕੱਟੀ ਗਈ ਅਤੇ ਉਸ ਦੇ ਮੂੰਹ ਵਿਚੋਂ ਖ਼ੂਨ ਨਿਕਲ ਰਿਹਾ ਸੀ।
7
ਚਾਰਲਸਟਨ: ਅਮਰੀਕਾ ਦੇ ਸਾਊਥ ਕੈਰੋਲੀਨਾ ਵਿਚ ਇਕ ਕੁੱਤੇ ਨੂੰ ਭੌਕਣ ਤੋਂ ਰੋਕਣ ਲਈ ਉਸ ਦੇ ਮੂੰਹ 'ਤੇ ਬਿਜਲੀ ਦੇ ਕੰਮ ਵਿਚ ਵਰਤੀ ਜਾਣ ਵਾਲੀ ਟੇਪ ਲਪੇਟਣ ਵਾਲੇ ਵਿਅਕਤੀ ਨੂੰ ਪੰਜ ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ।
8
ਜੱਜ ਮਾਰਕਲੇ ਡੇਨਿਸ ਨੇ 43 ਸਾਲਾ ਵਿਅਕਤੀ ਨੂੰ ਕਿਹਾ, ''ਕਾਸ਼, ਮੈਂ ਤੈਨੂੰ ਹੋਰ ਜ਼ਿਆਦਾ ਸਜ਼ਾ ਦੇ ਸਕਦਾ।'' ਚਾਰਲਸਟਨ ਪਸ਼ੂ ਸੁਸਾਇਟੀ ਦੇ ਡਾਇਰੈਕਟਰ ਐਲਡਵਿਨ ਰੋਮਨ ਨੇ ਕਿਹਾ ਕਿ ਇਸ ਸਜ਼ਾ ਨਾਲ ਇਹ ਸੰਦੇਸ਼ ਮਿਲਿਆ ਹੈ ਕਿ ਪਸ਼ੂਆਂ ਵਿਰੁਧ ਅਤਿਆਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
9
ਮੀਡੀਆ ਦੀਆਂ ਖ਼ਬਰਾਂ ਅਨੁਸਾਰ ਬੀਤੀ 24 ਮਾਰਚ ਨੂੰ ਵਿਲੀਅਮ ਡੋਡਸਨ ਨੂੰ ਦਿਤੀ ਗਈ ਸਜ਼ਾ ਨੂੰ ਪਸ਼ੂ ਬੇਰਹਿਮੀ ਦੇ ਮਾਮਲੇ 'ਚ ਸੂਬੇ ਵਲੋਂ ਦਿਤੀ ਗਈ ਹੁਣ ਤਕ ਦੀ ਵੱਡੀ ਸਜ਼ਾ ਦਸੀ ਜਾ ਰਹੀ ਹੈ।
10