ਚੰਡੀਗੜ੍ਹ: ਹੁਣ ਤੱਕ ਤੁਸੀਂ ਸਿਰਫ਼ ਮੰਗਲ ਗ੍ਰਹਿ ਬਾਰੇ ਸੁਣਿਆ ਹੋਵਾਗਾ ਤੇ ਜੇਕਰ ਅਸੀਂ ਇਹ ਕਹਿ ਦੇਈਏ ਕਿ ਧਰਤੀ ਉੱਤੇ ਬੈਠੇ-ਬੈਠੇ ਮੰਗਲ ਗ੍ਰਹਿ ਨੂੰ ਦੇਖ ਸਕਦੇ ਹੋ ਤਾਂ ਤੁਸੀਂ ਜ਼ਰੂਰ ਹੈਰਾਨ ਹੋ ਜਾਵੋਗੇ ਪਰ ਇਹ ਸੱਚ ਹੈ।
ਦਰਅਸਲ ਨਾਸਾ ਨੇ ਮੰਗਲ ਗ੍ਰਹਿ ਉੱਤੇ ਕਿਊਰੋਸਿਟੀ ਰੋਵਲ ਵੱਲੋਂ ਬਣਾਈ ਗਈ ਕਲਿਪਸ ਨੂੰ ਜਾਰੀ ਕੀਤਾ ਹੈ। ਇਹ 1.53 ਮਿੰਟ ਦੀ ਹੈ। ਇਸ ਕਲਿਪਸ ਵਿੱਚ ਤੁਸੀਂ ਮੰਗਲ ਗ੍ਰਹਿ ਦੀ ਜ਼ਮੀਨ ਦੇਖ ਸਕਦੇ ਹੋ।
ਦੱਸ ਦਈਏ ਕਿ ਨਾਸਾ ਨੇ ਮੰਗਲ ਗ੍ਰਹਿ ਦੇ ਵਾਤਾਵਰਨ ਤੇ ਭੂਗੋਲਿਕ ਸਥਿਤੀ ਨੂੰ ਸਮਝਣ ਲਈ ਕਿਊਰੋਸਿਟੀ ਰੋਵਲ ਨੂੰ ਭੇਜਿਆ ਸੀ। ਇਸ ਯਾਨ ਨੇ ਮੰਗਲ ਗ੍ਰਹਿ ਦੇ ਕਰੀਬ 48 ਕਿਮੀ ਦੀ ਕਲਿਪਿੰਗ ਬਣਾਈ ਹੈ।
ਕਲਿਪਿੰਗ ਵਿੱਚ ਪੱਥਰ ਦੀ ਚਟਾਨ, ਰੇਤ ਦੇ ਟਿੱਲੇ ਤੇ ਗਹਿਰੀ ਲਾਲ ਜ਼ਮੀਨ ਦੇ ਨਾਲ-ਨਾਲ ਬਦਲ ਵੀ ਦਿਖਾਈ ਦੇ ਰਹੇ ਹਨ।
ਯੂਟਿਊਬ ਉੱਤੇ ਹੁਣ ਤੱਕ ਇਸ ਵੀਡੀਓ ਨੂੰ 20 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਉੱਥੇ ਹੀ ਹਜ਼ਾਰਾਂ ਲੋਕਾਂ ਨੇ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਚੁੱਕੇ ਹਨ। (ਸਾਰੀਆਂ ਫ਼ੋਟੋਆਂ ਦਾ ਇਸਤੇਮਾਲ ਪ੍ਰੈਜੇਂਟੇਸ਼ਨ ਲਈ ਕੀਤਾ ਹੈ) ਹੇਠ ਦੇਖ ਸਕਦੇ ਹੋ ਵੀਡੀਓ...
[embed]