ਨਵੀਂ ਦਿੱਲੀ: ਰਣਵੀਰ ਸਿੰਘ 'ਪਦਮਾਵਤ' ਫਿਲਮ ਵਿੱਚ ਖਿਲਜੀ ਬਣ ਕੇ ਕਾਫੀ ਵਾਹਵਾਹੀ ਖੱਟ ਰਹ ਹਨ। ਫਿਲਮ ਵੀ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। 25 ਜਨਵਰੀ ਨੂੰ ਰਿਲੀਜ਼ ਹੋਈ ਫਿਲਮ 'ਪਦਮਾਵਤ' ਨੇ ਹੁਣ ਤੱਕ ਕਈ ਰਿਕਾਰਡ ਤੋੜ ਦਿੱਤੇ ਹਨ। ਦਰਅਸਲ ਹੁਣ ਤੱਕ ਇਹ ਫਿਲਮ ਨੇ 291.50 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਲਿਆ ਹੈ। ਇਸ ਦੇ ਨਾਲ ਹੀ ਰਣਵੀਰ ਦੀ 200 ਕਰੋੜ ਕਲੱਬ ਵਾਲੀ ਇਹ ਪਹਿਲੀ ਫਿਲਮ ਹੈ।

ਰਣਵੀਰ ਸਭ ਤੋਂ ਘੱਟ ਉਮਰ ਦੇ ਐਕਟਰ ਵੀ ਬਣ ਗਏ ਹਨ ਜਿਹੜੇ 200 ਕਰੋੜ ਰੁਪਏ ਦੇ ਕਲੱਬ ਵਿੱਚ ਸ਼ਾਮਲ ਹੋਏ ਹਨ। ਰਣਵੀਰ ਦੀ ਉਮਰ ਫਿਲਹਾਲ 32 ਸਾਲ ਹੈ। ਅਜਿਹੇ ਵਿੱਚ ਪੂਰੀ ਇੰਡਸਟਰੀ ਨੂੰ ਉਨ੍ਹਾਂ 'ਤੇ ਮਾਣ ਹੈ। ਫਿਲਮ 'ਪਦਮਾਵਤ' ਵਿੱਚ ਰਣਵੀਰ ਸਿੰਘ ਨਾਲ ਦੀਪਿਕਾ ਤੇ ਸ਼ਾਹਿਦ ਕਪੂਰ ਵੀ ਲੀਡ ਰੋਲ ਵਿੱਚ ਹਨ।

ਫਿਲਮ ਦੀ ਇਸ ਕਾਮਯਾਬੀ ਨਾਲ ਪੂਰੀ ਟੀਮ ਕਾਫੀ ਖੁਸ਼ ਹੈ। ਫਿਲਮ ਇੰਡਸਟਰੀ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਫਿਲਮ 230 ਕਰੋੜ ਤੱਕ ਦਾ ਕਾਰੋਬਾਰ ਆਸਾਨੀ ਨਾਲ ਕਰ ਲਵੇਗੀ। ਇਸ ਹਫਤੇ 9 ਫਰਵਰੀ ਨੂੰ ਅਕਸ਼ੇ ਕੁਮਾਰ ਦੀ ਫਿਲਮ 'ਪੈਡਮੈਨ' ਰਿਲੀਜ਼ ਹੋਣ ਵਾਲੀ ਹੈ। ਇਸ ਕਰਕੇ 'ਪਦਮਾਵਤ' ਦੀ ਕਮਾਈ ਘਟ ਸਕਦੀ ਹੈ।