ਨਵੀਂ ਦਿੱਲੀ: ਅਦਾਕਾਰਾ ਤਾਪਸੀ ਪੰਨੂ ਸਾਲ 2017 ਦੀ ਸਭ ਤੋਂ ਵੱਡੀ ਫ਼ਿਲਮ 'ਜੁੜਵਾ-2' ਵਿੱਚ ਜੈਕਲੀਨ ਤੇ ਵਰੁਨ ਧਵਨ ਨਾਲ ਵਿਖਾਈ ਦਿੱਤੀ ਸੀ। ਫ਼ਿਲਮ ਵਿੱਚ ਜੈਕਲੀਨ ਤੇ ਤਾਪਸੀ ਪੰਨੂ ਵਿਚਾਲੇ ਕਮਾਲ ਦੀ ਕੈਮਿਸਟਰੀ ਵੇਖਣ ਨੂੰ ਮਿਲੀ। ਦੋਹਾਂ ਦੀ ਅਦਾਕਾਰੀ ਦੀ ਤਾਰੀਫ਼ ਵੀ ਹੋਈ ਪਰ ਹੁਣ ਤਾਪਸੀ ਪੰਨੂ ਦਾ ਕਹਿਣਾ ਹੈ ਕਿ ਜੈਕਲੀਨ ਫਰਨਾਂਡੀਜ਼ ਨਾਲ ਉਸ ਨੂੰ ਜਲਣ ਹੁੰਦੀ ਹੈ।
ਦਰਅਸਲ ਗੱਲ ਇਹ ਹੈ ਕਿ ਤਾਪਸੀ ਅੱਜਕੱਲ੍ਹ ਆਪਣੀ ਫ਼ਿਲਮ 'ਦਿਲ ਜੰਗਲੀ' ਦੀ ਪ੍ਰਮੋਸ਼ਨ ਕਰ ਰਹੀ ਹੈ। ਇਸੇ ਸਿਲਸਿਲੇ ਵਿੱਚ ਉਹ ਟੈਲੀਵਿਜ਼ਨ ਦੇ ਰਿਐਲਿਟੀ ਸ਼ੋਅ 'ਇੰਟਰਟੇਨਮੈਂਟ ਕੀ ਰਾਤ' ਵਿੱਚ ਸ਼ਾਮਲ ਹੋਈ। ਉੱਥੇ ਉਨ੍ਹਾਂ ਨੂੰ ਸਵਾਲ ਪੁੱਛਿਆ ਗਿਆ ਕਿ ਉਹ ਇੱਕ ਨਾਂ ਦੱਸਣ ਜਿਸ ਤੋਂ ਉਨ੍ਹਾਂ ਨੂੰ ਜਲਣ ਹੁੰਦੀ ਹੋਵੇ?
ਤਾਪਸੀ ਦੇ ਜਵਾਬ ਤੋਂ ਸਾਰੇ ਹੈਰਾਨ ਰਹਿ ਗਏ। ਤਾਪਸੀ ਨੇ ਕਿਹਾ, "ਮੈਂ ਜੈਕਲੀਨ ਤੋਂ ਇਸ ਕਰ ਕੇ ਸੜਦੀ ਹਾਂ ਕਿਉਂਕਿ ਉਨ੍ਹਾਂ ਦਾ ਸਰੀਰ ਬੜਾ ਸੋਹਣਾ ਹੈ। ਮੈਨੂੰ ਉਸ ਦਾ ਸਰੀਰ ਵੇਖ ਕੇ ਜਲਣ ਹੁੰਦੀ ਹੈ।" ਤਾਪਸੀ ਨੇ ਕਿਹਾ, "ਜੇਕਰ ਮੈਂ ਜੈਕਲੀਨ ਤੋਂ ਕੁਝ ਲੈ ਸਕਾਂ ਤਾਂ ਉਹ ਹੋਵੇਗੀ ਉਸ ਦੀ ਮੁਸਕਰਾਹਟ। ਉਹ ਬਹੁਤ ਸੋਹਣਾ ਹੱਸਦੀ ਹੈ।"