ਸਿਰਫ਼ 11 ਦਿਨਾਂ ਵਿੱਚ 'ਪਦਮਾਵਤ' ਨੇ 'ਹੈਪੀ ਨਿਊ ਈਅਰ' ਦੇ ਲਾਈਫਟਾਈਮ ਕਲੈਕਸ਼ਨ ਨੂੰ ਪਿੱਛੇ ਛੱਡ ਦਿੱਤਾ। ਇਸ ਦੇ ਨਾਲ ਹੀ 'ਪਦਮਾਵਤ' ਦੀਪਿਕਾ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਦੀਪਿਕਾ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚ ਹੁਣ 'ਚੇਨਈ ਐਕਸਪ੍ਰੈੱਸ' ਹੀ ਬਚੀ ਹੈ। ਫ਼ਿਲਮ ਇੰਡਸਟਰੀ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਲਾਈਫਟਾਈਮ ਕਲੈਕਸ਼ਨ ਵਿੱਚ 'ਪਦਮਾਵਤ' ਜਲਦ 'ਚੇਨਈ ਐਕਸਪ੍ਰੈੱਸ' ਨੂੰ ਵੀ ਪਿੱਛੇ ਛੱਡ ਦੇਵੇਗੀ।
'ਹੈਪੀ ਨਿਊ ਈਅਰ' ਨੇ ਘਰੇਲੂ ਬਾਜ਼ਾਰ ਵਿੱਚ 205 ਕਰੋੜ ਰੁਪਏ ਕਮਾਏ ਸਨ ਪਰ 'ਪਦਮਾਵਤ' ਨੇ ਸਿਰਫ਼ 11 ਦਿਨਾਂ ਵਿੱਚ ਹੀ 212.50 ਕਰੋੜ ਰੁਪਏ ਕਮਾ ਲਏ। 'ਚੇਨਈ ਐਕਸਪ੍ਰੈੱਸ' ਦੀ ਕਮਾਈ ਦਾ ਰਿਕਾਰਡ 227 ਕਰੋੜ ਰੁਪਏ ਦਾ ਹੈ। 'ਪਦਮਾਵਤ' ਸੰਜੇ ਲੀਲਾ ਭੰਸਾਲੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਪਹਿਲਾਂ ਹੀ ਬਣ ਚੁੱਕੀ ਹੈ।