ਮੁੰਬਈ-ਕਪਿਲ ਸ਼ਰਮਾ ਦੇ ਪ੍ਰਸ਼ੰਸਕਾਂ ਦੇ ਲਈ ਇਹ ਖ਼ੁਸ਼ਖ਼ਬਰੀ ਹੈ। ਉਹ ਜਲਦ ਹੀ ਕਾਮੇਡੀ ਸਟਾਰ ਟੀਵੀ ਸ਼ੋਅ 'ਚ ਵਾਪਸੀ ਕਰਨ ਵਾਲੇ ਹਨ।
ਜਾਣਕਾਰੀ ਅਨੁਸਾਰ ਕਪਿਲ ਸ਼ਰਮਾ ਫਿਰ ਸੋਨੀ ਟੀਵੀ ਦੇ ਇਕ ਨਵੇਂ ਸ਼ੋਅ ਦੀ ਤਿਆਰੀ 'ਚ ਲੱਗ ਗਏ ਹਨ। ਇਸ ਲਈ ਉਨ੍ਹਾਂ ਨੇ ਸ਼ੋਅ ਦੇ ਪ੍ਰੋਮੋ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਸ਼ੋਅ ਦਾ ਵਿਸ਼ਾ ਉਨ੍ਹਾਂ ਦੇ ਪੁਰਾਣੇ ਸ਼ੋਅ ਤੋਂ ਪੂਰੀ ਤਰ੍ਹਾਂ ਅਲੱਗ ਹੋਵੇਗਾ।
ਪਤਾ ਲੱਗਾ ਹੈ ਕਿ ਸ਼ੋਅ ਦੇ ਸਾਰੇ ਕਲਾਕਾਰ ਵੀ ਪੁਰਾਣੇ ਸ਼ੋਅ ਵਾਲੇ ਹੀ ਹੋਣਗੇ ਪਰ ਸ਼ੋਅ ਦੇ ਗ੍ਰੈਂਡ ਲਾਂਚਿੰਗ ਦੀ ਤਿਆਰੀ ਹੋ ਰਹੀ ਹੈ। ਚੈਨਲ ਨੇ ਫੈਸਲਾ ਕੀਤਾ ਹੈ ਕਿ ਉਹ ਇਸ ਨਵੇਂ ਸ਼ੋਅ ਦੇ ਰੂਪ 'ਚ ਹੀ ਦਰਸ਼ਕਾਂ ਦੇ ਸਾਹਮਣੇ ਪੇਸ਼ ਹੋਣਗੇ।