ਮੁੰਬਈ- ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਪਦਮਾਵਤ' ਰਿਲੀਜ਼ ਹੋਣ ਤੋਂ ਪਹਿਲਾਂ ਹੀ ਭਾਵੇਂ ਵਿਵਾਦਾਂ 'ਚ ਘਿਰ ਗਈ ਸੀ ਪਰ ਇਹ ਫ਼ਿਲਮ ਜਬਰਦਸਤ ਕਮਾਈ ਕਰਦੀ ਹੋਈ ਪਹਿਲੇ ਦੋ ਹਫ਼ਤਿਆਂ 'ਚ ਹੀ 250 ਕਰੋੜ ਦੀ ਕਮਾਈ ਵੱਲ ਵਧ ਰਹੀ ਹੈ।



ਸੰਜੇ ਲੀਲਾ ਭੰਸਾਲੀ ਦੀ ਇਹ ਫ਼ਿਲਮ ਦਾ ਰਾਜਪੂਤ ਸਮੂਹਾਂ ਵਲੋਂ ਇਸ ਲਈ ਵਿਰੋਧ ਕੀਤਾ ਗਿਆ ਸੀ ਕਿ ਇਸ 'ਚ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਫ਼ਿਲਮ ਨਿਰਮਾਤਾ ਦੇ ਅਨੁਸਾਰ ਵਿਆਕਮ 18 ਮੋਸ਼ਨ ਪਿਕਚਰ ਦੀ ਫ਼ਿਲਮ ਨੇ 25 ਜਨਵਰੀ ਨੂੰ ਰਿਲੀਜ਼ ਹੋਣ ਬਾਅਦ 212.5 ਕਰੋੜ ਦੀ ਕਮਾਈ ਕਰ ਲਈ ਹੈ।




ਫ਼ਿਲਮ ਨੇ ਦੂਜੇ ਹਫ਼ਤੇ 46 ਕਰੋੜ ਕਮਾਏ। ਇਸ ਦੀ ਕਮਾਈ ਦਾ ਕਾਰਨ ਇਹ ਵੀ ਹੈ ਕਿ ਦੂਜੇ ਹਫ਼ਤੇ ਵੀ ਇਸ ਦੇ ਮੁਕਾਬਲੇ ਕੋਈ ਹੋਰ ਬਾਲੀਵੁੱਡ ਫ਼ਿਲਮ ਰਿਲੀਜ਼ ਨਹੀਂ ਹੋਈ। ਬਾਕਸ ਆਫ਼ਿਸ 'ਤੇ ਸਫਲਤਾ ਦੇ ਝੰਡੇ ਗੱਡ ਰਹੀ ਫ਼ਿਲਮ ਦੇ ਕਲਾਕਾਰ ਰਣਵੀਰ ਸਿੰਘ ਨੇ ਇਸ ਦੇ 200 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਣ 'ਤੇ ਕਿਹਾ ਕਿ ਇਸ ਫ਼ਿਲਮ ਨੇ ਮੇਰੇ ਲਈ ਖੁਸ਼ੀ, ਭਾਵਨਾਤਮਕਤਾ, ਨਿਮਰਤਾ ਵਰਗੀਆਂ ਯਾਦਾਂ ਛੱਡੀਆਂ ਹਨ।