ਨਵੀਂ ਦਿੱਲੀ: ਰਿਐਲਟੀ ਟੀਵੀ ਸਟਾਰ ਕਾਇਲੀ ਜੈਨਰ ਨੇ ਆਪਣੇ ਪਹਿਲੇ ਬੱਚੇ ਦੇ ਰੂਪ ਵਿੱਚ ਬੇਟੀ ਨੂੰ ਜਨਮ ਦਿੱਤਾ ਹੈ। 'ਡੇਲੀਮੇਲ' ਮੁਤਾਬਕ ਰਿਐਲਟੀ ਸਟਾਰ (20) ਨੇ ਇੰਸਟਾਗ੍ਰਾਮ 'ਤੇ ਐਤਵਾਰ ਨੂੰ ਇਸ ਗੱਲ ਦਾ ਖੁਲਾਸਾ ਕੀਤਾ। ਕਾਇਲੀ ਦੀ ਇਹ ਬੇਟੀ ਉਨ੍ਹਾਂ ਦੇ ਪ੍ਰੇਮੀ ਟ੍ਰੇਵਿਸ ਸਕੌਟ ਨਾਲ ਪੈਦਾ ਹੋਈ ਹੈ। ਹਾਲੇ ਬੱਚੀ ਦਾ ਨਾਂ ਨਹੀਂ ਤੈਅ ਹੋਇਆ ਹੈ।


ਸੋਸ਼ਲ ਮੀਡੀਆ 'ਤੇ ਕਾਇਲੀ ਨੇ ਲਿਖਿਆ, "ਮੇਰੀ ਸੁੰਦਰ ਤੇ ਹੈਲਥੀ ਬੱਚੀ ਨੇ ਇੱਕ ਫਰਵਰੀ ਨੂੰ ਜਨਮ ਲਿਆ। ਮੈਂ ਇਹ ਗੱਲ ਸਾਂਝੀ ਕਰਨ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੀ। ਉਨ੍ਹਾਂ ਸਾਢੇ 11 ਮਿੰਟ ਦਾ ਵੀਡੀਓ ਵੀ ਜਾਰੀ ਕੀਤਾ। ਇਸ ਵੀਡੀਓ ਵਿੱਚ ਬੱਚੀ ਦੀ ਹਲਕੀ ਝਲਕ ਵੀ ਮਿਲ ਰਹੀ ਹੈ।"

https://twitter.com/KylieJenner/status/960249672311832577