ਮੁੰਬਈ: ਅਭਿਨੇਤਰੀ ਅਦਿਤੀ ਰਾਵ ਹੈਦਰੀ ਨੇ ਕਿਹਾ ਕਿ ਸੰਜੇ ਲੀਲਾ ਭੰਸਾਲੀ ਦੀ ਇਤਿਹਾਸਕ ਫਿਲਮ 'ਪਦਮਾਵਤ' ਵਿੱਚ ਮੇਹਰੂਨਿੱਸਾ ਦਾ ਕਿਰਦਾਰ ਛੋਟਾ, ਪਰ ਤਾਕਤਵਰ ਤੇ ਕਈ ਤਰੀਕਿਆਂ ਨਾਲ ਖੂਬਸੂਰਤ ਹੈ। ਕਿਰਦਾਰ ਨੂੰ ਮਿਲ ਰਹੀ ਪ੍ਰਤੀਕਿਰਿਆ ਤੋਂ ਉਹ ਘਬਰਾਈ ਹੋਈ ਹੈ।


ਉਨ੍ਹਾਂ ਕਿਹਾ, "ਮੇਹਰੂਨਿੱਸਾ ਨੂੰ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਮਿਲ ਰਹੀ ਹੈ, ਉਹ ਬੇਮਿਸਾਲ ਹੈ ਤੇ ਮੈਂ ਸੰਜੇ ਸਰ ਨੂੰ ਇਸ ਦਾ ਪੂਰਾ ਕ੍ਰੈਡਿਟ ਦਿੰਦੀ ਹਾਂ। ਹਰ ਇੱਕ ਦ੍ਰਿਸ਼ ਵਿੱਚ ਉਸ ਦਾ (ਮੇਹਰੂਨਿੱਸਾ) ਕਿਰਦਾਰ ਹੈ ਤੇ ਉਹ ਬਹੁਤ ਹੀ ਘੱਟ ਸ਼ਬਦਾਂ ਵਿੱਚ ਕਿੰਨੀ ਖੂਬਸੂਰਤੀ ਨਾਲ ਉੱਭਰ ਕੇ ਸਾਹਮਣੇ ਆਉਂਦੇ ਹਨ। ਇਸ ਲਈ ਉਨ੍ਹਾਂ ਲੋਕਾਂ ਨੂੰ ਇਸ ਦਾ ਪੂਰਾ ਕ੍ਰੈਡਿਟ, ਜਿਨ੍ਹਾਂ ਨੇ ਇਸ ਕਿਰਦਾਰ ਨੂੰ ਘੜਿਆ ਤੇ ਮੈਨੂੰ ਇਹ ਕਿਰਦਾਰ ਬਹੁਤ ਪਸੰਦ ਆਇਆ।"

https://instagram.com/p/BembQrFBYk1/?utm_source=ig_embed

'ਪਦਮਾਵਤ' ਵਿੱਚ ਦੀਪਿਕਾ ਪਾਦੁਕੋਣ, ਸ਼ਾਹਿਦ ਕਪੂਰ ਤੇ ਰਣਵੀਰ ਸਿੰਘ ਵਰਗੇ ਸਿਤਾਰੇ ਪ੍ਰਮੁੱਖ ਭੂਮਿਕਾਵਾਂ ਵਿੱਚ ਹਨ। ਇੰਨੀਆਂ ਮੁਸ਼ਕਲਾਂ ਤੋਂ ਬਾਅਦ ਰਿਲੀਜ਼ ਹੋਈ ਇਹ ਫਿਲਮ ਬੌਕਸ ਆਫਿਸ 'ਤੇ ਹੁਣ ਤੱਕ 200 ਕਰੋੜ ਰੁਪਏ ਦੀ ਕਮਾਈ ਕਰਨ ਵਿੱਚ ਕਾਮਯਾਬ ਰਹੀ। ਅਦਿਤੀ ਨੇ ਕਿਹਾ ਕਿ ਇਹ ਕਿਸੇ ਅਜਿਹੀ ਰਾਤ ਦੀ ਕਹਾਣੀ ਹੈ ਜੋ ਨਾ ਕੇਵਲ ਕਮਜ਼ੋਰ, ਨਾਜ਼ੁਕ, ਸ਼ਾਹੀ ਤੇ ਸ਼ੁੱਧ ਹੈ, ਬਲਕਿ ਨਿਡਰ ਵੀ ਹੈ ਤੇ ਹਮੇਸ਼ਾਂ ਸੱਚ ਨਾਲ ਖੜ੍ਹੀ ਹੁੰਦੀ ਹੈ। ਇਸ ਦਾ ਉਸ ਨੂੰ ਕੋਈ ਡਰ ਨਹੀਂ।

https://instagram.com/p/BexsFUqBZoB/?utm_source=ig_embed

ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਇਹ ਬਹੁਤ ਖੂਬਸੂਰਤ ਕਿਰਦਾਰ ਸੀ। ਅਭਿਨੇਤਰੀ ਲੈਕਮੇ ਫੈਸ਼ਨ ਵੀਕ ਸਮਰ-ਰਿਜ਼ਾਰਟ 2018 ਦੇ ਚੌਥੇ ਦਿਨ ਡਿਜ਼ਾਈਨਰ ਪਾਇਲ ਸਿੰਘਲ ਲਈ ਰੈਂਪ 'ਤੇ ਚੱਲੀ। ਅਦਿਤੀ ਨੂੰ ਸ਼ੋਅਸਟਾਪਰ ਦੇ ਰੂਪ ਵਿੱਚ ਉਤਾਰੇ ਜਾਣ ਬਾਰੇ ਪੁੱਛੇ ਜਾਣ 'ਤੇ ਡਿਜ਼ਾਈਨਰ ਨੇ ਕਿਹਾ ਕਿ ਅਦਿਤੀ ਰਾਜਕੁਮਾਰੀ ਦੀ ਤਰ੍ਹਾਂ ਦਿੱਖ ਰਹੀ ਸੀ, ਪਰ ਨਵੇਂ ਅੰਤਰਾਸ਼ਟਰੀ-ਅੰਦਾਜ਼ ਵਿੱਚ ਦਿਖੀ, ਜੋ ਬਹੁਤ ਦੁਰਲੱਭ ਹੈ।

https://instagram.com/p/BePgo8xhrGe/?utm_source=ig_embed